28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ੍ਰੀ ਸੁਭਾਸ਼ ਚੰਦਰ ਬੋਸ ਰਕਤ-ਦਾਨ ਮਨੁੱਖੀ ਭਲਾਈ ਸੁਸਾਇਟੀ ਨੇ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਬੱਚਿਆਂ ਨੂੰ ਵਜ਼ੀਫ਼ਾ ਵੰਡਿਆ

ਕਪੂਰਥਲਾ, 28 ਨਵੰਬਰ (ਵਿ. ਪ੍ਰ.)

ਸ੍ਰੀ ਸੁਭਾਸ਼ ਚੰਦਰ ਬੋਸ ਰਕਤ-ਦਾਨ ਮਨੁੱਖੀ ਭਲਾਈ ਸੁਸਾਇਟੀ ਵਲੋਂ ਸ਼ਿਵ ਮੰਦਿਰ ਕਚਿਹਰੀ ਚੌਂਕ ਵਿਚ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕਰਦੇ ਹੋਏ ਸਤੀਸ਼ ਕੁਮਾਰ ਸ਼ਰਮਾ, ਕ੍ਰਿਸ਼ਨ ਕੁਮਾਰ ਅਰੋਡ਼ਾ, ਰਮੇਸ਼ ਮਹਿਰਾ ਤੇ ਹੋਰ। ਅਜੀਤ ਤਸਵੀਰ 29-11-2026
ਕਪੂਰਥਲਾ, 28 ਨਵੰਬਰ (ਵਿ.ਪ੍ਰ.)-ਸਮਾ ਸੇਵੀ ਸੰਸਥਾ ਸ੍ਰੀ ਸੁਭਾਸ਼ ਚੰਦਰ ਬੋਸ ਰਕਤ-ਦਾਨ ਮਨੁੱਖੀ ਭਲਾਈ ਸੁਸਾਇਟੀ ਵਲੋਂ ਸੁਦੇਸ਼ ਕੁਮਾਰ ਗੁਪਤਾ ਯੂ.ਐਸ.ਏ. ਵਾਲੇ ਅਤੇ ਡਾ. ਰਣਬੀਰ ਕੌਸ਼ਲ ਦੇ ਸਹਿਯੋਗ ਨਾਲ 321ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸ਼ਿਵ ਮੰਦਿਰ ਕਚਿਹਰੀ ਚੌਂਕ ਵਿਚ ਸੰਸਥਾ ਦੇ ਪ੍ਰਧਾਨ ਰਮੇਸ਼ ਮਹਿਰਾ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਉੱਘੇ ਸਮਾਜ ਸੇਵਕ ਸਤੀਸ਼ ਕੁਮਾਰ ਸ਼ਰਮਾ ਤੇ ਕ੍ਰਿਸ਼ਨ ਕੁਮਾਰ ਅਰੋਡ਼ਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ 65 ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਤੇ 20 ਸਕੂਲੀ ਬੱਚਿਆਂ ਨੂੰ ਵਜ਼ੀਫ਼ੇ ਦੀ ਵੰਡ ਕੀਤੀ। ਉਨ੍ਹਾਂ ਸੰਸਥਾ ਵਲੋਂ ਲੋਡ਼ਵੰਦ ਪਰਿਵਾਰਾਂ ਨੂੰੂ ਰਾਸ਼ਨ ਤਕਸੀਮ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਨਾਲ ਸਮਾਜ ਵਿਚ ਆਪਸੀ ਪਿਆਰ, ਸਦਭਾਵਨਾ ਤੇ ਸਹਿਯੋਗ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਸੰਸਥਾ ਦੇ ਪ੍ਰਧਾਨ ਰਮੇਸ਼ ਮਹਿਰਾ, ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਪੁਰੀ, ਉਪ ਚੇਅਰਮੈਨ ਸ਼ਿਵ ਦਰਸ਼ਨ ਕਪੂਰ, ਟੀ.ਐਮ. ਬਾਲੀ, ਮੱਸਾ ਸਿੰਘ, ਅਰੁਨ ਕੁਮਾਰ ਤੇ ਰਮੇਸ਼ ਭਗਤ ਵਲੋਂ ਸੁਦੇਸ਼ ਕੁਮਾਰ ਸ਼ਰਮਾ ਕ੍ਰਿਸ਼ਨ ਕੁਮਾਰ ਅਰੋਡ਼ਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਪਵਨ ਸ਼ਰਮਾ, ਨਰੇਸ਼ ਪੰਡਿਤ, ਜਨਰਲ ਸਕੱਤਰ ਰਾਜੇਸ਼ ਮਲਹੋਤਰਾ, ਰਾਕੇਸ਼ ਮਹਾਜਨ, ਨਰੇਸ਼ ਸੂਜੋਕਾਲੀਆ, ਸੁਖਵਿੰਦਰ ਸਾਗਰ, ਜਯੋਤੀ ਪ੍ਰਕਾਸ਼ ਸ਼ਰਮਾ, ਚਰਨਜੀਤ ਸਿੰਘ ਚਾਹਲ, ਹੀਰਾ ਲਾਲ ਵਰਮਾ, ਡਿੰਪੀ ਬਹਿਲ, ਪ੍ਰਦੀਪ ਜੋਸ਼ੀ, ਅਰੁਣ ਅਗਰਵਾਲ, ਸੁਨੀਲ ਸਹਿਗਲ, ਡਾ. ਸੰਜੀਵ ਕੰਡਾ ਤੋਂ ਇਲਾਵਾ ਸੰਸਥਾ ਦੇ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸੰਵਿਧਾਨ ਦਿਵਸ ਮੌਕੇ ਕੰਪਿਊਟਰ ਲੈਬ ਦਾ ਉਦਘਾਟਨ, ਸਿੱਖਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਇਲਾਕੇ ਦੇ ਵਿਕਾਸ ਨੂੰ ਦੇਵੇਗੀ ਨਵੀਂ ਦਿਸ਼ਾ : ਜਸਪ੍ਰੀਤ ਸਿੰਘ ਗੁਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।