29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਝਾਰਖੰਡ : ਭਿਆਨਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ 14 ਮੈਂਬਰਾਂ ਦੀ ਮੌਤ

ਰਾਮਗੜ੍ਹ, 29 ਨਵੰਬਰ - ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿਚ ਅੱਜ ਤੜਕੇ ਹੋਏ ਭਿਆਨਕ ਸੜਕ ਹਾਦਸੇ ਵਿਚ ਬਿਹਾਰ ਦੇ ਨਾਲੰਦਾ ਦੇ ਇਕੋ ਪਰਿਵਾਰ ਦੇ 13 ਮੈਂਬਰਾਂ ਦੀ ਮੌਤ ਹੋ...

ਅਜੀਤ ਡੈਸਕ 29-11-2026

ਰਾਮਗੜ੍ਹ, 29 ਨਵੰਬਰ - ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿਚ ਅੱਜ ਤੜਕੇ ਹੋਏ ਭਿਆਨਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ 13 ਮੈਂਬਰਾਂ ਦੀਮੌਤ ਹੋ ਗਈ। ਮ੍ਰਿਤਕਾਂ ਵਿਚ ਚਾਰ ਬੱਚੇ, ਚਾਰ ਔਰਤਾਂ ਅਤੇ ਪੰਜ ਪੁਰਸ਼ ਸ਼ਾਮਿਲ ਹਨ। ਸਾਰੇ ਪੀੜਤ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਪ੍ਰਸਿੱਧ ਰਾਜਰੱਪਾ ਮੰਦਰ ਵਿੱਚ ਪੂਜਾ ਕਰਨ ਲਈ ਜਾ ਰਹੇ ਸਨ।ਸਾਰੇ ਮ੍ਰਿਤਕ ਬੇਨ ਥਾਣਾ ਖੇਤਰ ਦੇ ਜੰਗਾਰੋ ਪਿੰਡ ਦੇ ਵਸਨੀਕ ਸਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਰਿਹਾ ਸੀ। ਨਾਲੰਦਾ ਜ਼ਿਲ੍ਹੇ ਦੇ ਜੰਗਾਰੋ ਪਿੰਡ ਤੋਂ ਰਾਜਰੱਪਾ ਵੱਲ ਇਕ ਵਾਹਨ ਵਿੱਚ ਕੁੱਲ 14 ਲੋਕ ਰਾਜਰੱਪਾ ਦੇ ਛਿੰਨਮਸਤਿਕਾ ਮੰਦਰ ਵਿਚ ਪੂਜਾ ਕਰਨ ਜਾ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਦੀ ਗੱਡੀ ਹਾਈਵੇਅ 'ਤੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਈ।

ਪਿਛਲੀ ਖ਼ਬਰ ਵਾਰਾਨਸੀ ਤੋਂ ਆਰੰਭ ਹੋਣ ਵਾਲੇ ਵਿਸ਼ਾਲ ਨਗਰ ਸੰਬੰਧੀ ਸ਼੍ਰੋਮਣੀ ਕਮੇਟੀ ਵਫ਼ਦ ਵਲੋਂ ਸਥਾਨਕ ਸਿੱਖ ਆਗੂਆਂ ਨਾਲ ਮੀਟਿੰਗ ਅਗਲੀ ਖ਼ਬਰ ਖੇਤਾਂ ਚ ਜੰਗਲੀ ਸੂਰਾਂ ਨੇ ਕੀਤਾ ਹਮਲਾ, ਕਿਸਾਨ ਗੰਭੀਰ ਜ਼ਖਮੀ