28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸੰਬੰਧੀ ਲਖਨਊ ’ਚ ਭਲਕੇ ਹੋਵੇਗਾ ਮਹਾਂ ਸੰਮੇਲਨ-ਅਮਰੀਕ ਸਿੰਘ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ’ਚ ਮਹਾਂ ਸੰਮੇਲਨ ਦੀ ਸਫ਼ਲਤਾ ਸਬੰਧੀ ਵਿਚਾਰ ਵਟਾਂਦਰਾ

ਕਪੂਰਥਲਾ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਆਰ. ਸੀ.

ਅਜੀਤ ਡੈਸਕ 29-11-2026
ਕਪੂਰਥਲਾ, 28 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 29 ਨਵੰਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਲਖਨਊ ਵਿਚ ਹੋਣ ਵਾਲੇ ਮਹਾਂ ਸੰਮੇਲਨ ਵਿਚ ਮੁਲਾਜ਼ਮ ਦੀ ਸ਼ਮੂਲੀਅਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਕਰਮਚਾਰੀਆਂ ਦੀ ਸਾਲਾਂ ਦੀ ਸੇਵਾ ਤੇ ਮਿਹਨਤ ਤੋਂ ਬਾਅਦ ਸਮਾਜਿਕ ਤੇ ਆਰਥਿਕ ਸੁਰੱਖਿਆ ਦਾ ਆਧਾਰ ਹੈ। ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਲਾਜ਼ਮਾਂ ਨੂੰ ਇੱਕਜੱੁਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਆਰ.ਸੀ.ਐਫ. ਦੇ ਸਮੂਹ ਮੁਲਾਜ਼ਮ ਲਖਨਊ ਵਿਚ ਹੋਣ ਵਾਲੀ ਮਹਾਂ ਸੰਮੇਲਨ ਵਿਚ ਪੁੱਜ ਕੇ ਉਸਨੂੰ ਸਫ਼ਲ ਬਣਾਉਣ। ਮੀਟਿੰਗ ਵਿਚ ਬੀਤੀ 25 ਨਵੰਬਰ ਨੂੰ ਰੇਲਵੇ ਬੋਰਡ ਦੇ ਅਧਿਕਾਰੀ ਅਤੇ ਮੈਂਬਰ (ਟ੍ਰੈਕਸ਼ਨ ਅਤੇ ਰੋਲਿੰਗ ਸਟਾਕ) ਆਰ. ਰਾਜ ਗੋਪਾਲ ਨਾਲ ਹੋਈ ਮੀਟਿੰਗ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ ਤੇ ਮੀਟਿੰਗ ਵਿਚ ਆਰ.ਸੀ.ਐਫ. ਦੇ ਮੁਲਾਜ਼ਮਾਂ ਦੀ ਘਾਟ ਤੇ ਲੰਬੇ ਸਮੇਂ ਲਟਕ ਰਹੀ ਨਵੀਂ ਭਰਤੀ ਦਾ ਮੁੱਦਾ ਵੀ ਉਠਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਆਰ. ਰਾਜ ਗੋਪਾਲ ਦੀ ਪਹਿਲਕਦਮੀ ਸਦਕਾ ਆਰ.ਸੀ.ਐਫ. ਵਿਚਲੀਆਂ ਖਾਲੀ ਅਸਾਮੀਆਂ ਸਬੰਧਿਤ ਸਾਰੇ ਪ੍ਰਸਤਾਵਾਂ ਮਨਜ਼ੂਰੀ ਦੇ ਦਿੱਤੀ ਗਈ ਹੈ, ਅਗਲੇਰੀ ਕਾਰਵਾਈ ਲਈ ਇਹ ਪ੍ਰਸਤਾਵ ਰੇਲਵੇ ਬੋਰਡ ਦੇ ਚੇਅਰਮੈਨ ਤੇ ਕੇਂਦਰੀ ਰੇਲਵੇ ਮੰਤਰੀ ਨੂੰ ਭੇਜ ਦਿੱਤੇ ਗਏ ਹਨ। ਮੀਟਿੰਗ ਵਿਚ ਆਰ.ਸੀ.ਐਫ. ਦੇ ਜਨਰਲ ਮੈਨੇਜਰ ਨਾਲ ਹੋਈ ਮੀਟਿੰਗ ਵਿਚ ਯੂਨੀਅਨ ਵਲੋਂ ਉਠਾਏ ਗਏ ਮੁੱਦਿਆਂ ਤੇ ਕਈ ਸਮੱਸਿਆਵਾਂ ਦੇ ਹੱਲ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਮੀਟਿੰਗ ਨੂੰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਪ੍ਰੈੱਸ ਸਕੱਤਰ ਅਰਵਿੰਦ ਕੁਮਾਰ ਸ਼ਾਹ ਤੇ ਸੀਨੀਅਰ ਆਗੂ ਜਸਪਾਲ ਸਿੰਘ ਸੇਖੋਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਸਮੂਹ ਸਾਥੀਆਂ ਨੂੰ ਪੈਨਸ਼ਨ ਬਹਾਲੀ ਸਬੰਧੀ ਹੋਣ ਵਾਲੇ ਮਹਾ ਸੰਮੇਲਨ ਵਿਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਚੇਅਰਮੈਨ ਤੇ ਆਈ.ਆਰ.ਟੀ.ਐਸ.ਏ. ਦੇ ਪ੍ਰਧਾਨ ਇੰਜ. ਦਰਸ਼ਨ ਲਾਲ, ਕੈਸ਼ੀਅਰ ਹਰਵਿੰਦਰ ਪਾਲ, ਸਹਾਇਕ ਕੈਸ਼ੀਅਰ ਬਲਜਿੰਦਰ ਪਾਲ, ਫ਼ਰੰਟ ਅਗੇਂਸਟ ਐਨ.ਪੀ.ਐਸ. ਇਨ ਰੇਲਵੇ ਆਰ.ਸੀ.ਐਫ. ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਸਕੱਤਰ ਸਰਬਜੀਤ ਸਿੰਘ, ਅਵਤਾਰ ਸਿੰਘ, ਸੰਦੀਪ ਕੁਮਾਰ, ਗੁਰਵਿੰਦਰ ਸਿੰਘ, ਪ੍ਰਭਜੋਤ ਸਿੰਘ, ਅੰਮ੍ਰਿਤ ਚੌਧਰੀ ਤੇ ਹੋਰ ਅਹੁਦੇਦਾਰ, ਮੈਂਬਰ ਤੇ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਂ ਅੰਬੇ ਗਰਲਜ਼ ਸੀ. ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਤਗਮੇ ਅਗਲੀ ਖ਼ਬਰ ਪਿੰਡ ਰਾਮਗਡ਼ ਵਿਖੇ 30 ਨੂੰ ਹੋਵੇਗੀ ਕਾਂਗਰਸ ਦੀ ਵਿਸ਼ਾਲ ਮੀਟਿੰਗ-ਸੁਖਪਾਲ ਸਿੰਘ ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।