07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨੰਗਲ ਲੁਬਾਣਾ ’ਚ ਦੋ ਮਹੀਨਿਆਂ ਵਿਚ ਇੱਕੋ ਘਰ ਵਿਚ ਦੋ ਵਾਰ ਚੋਰੀ

ਬੇਗੋਵਾਲ, 6 ਨਵੰਬਰ (ਸੁਖਜਿੰਦਰ ਸਿੰਘ)- ਇੱਥੋਂ ਨੇਡ਼ਲੇ ਪਿੰਡ ਨੰਗਲ ਲੁਬਾਣਾ ਵਿਚ ਦੋ ਮਹੀਨਿਆਂ ’ਚ ਦੂਜੀ ਵਾਰ ਇੱਕੋ ਘਰ ਵਿਚ ਚੋਰੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਪਰ ਬੇਗੋਵਾਲ ਪੁਲਿਸ ਨੇ ਪੀਡ਼ਿਤ ਪਰਿਵਾਰ ਵਲੋਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਘਰ ਆਉਣਾ ਉੱਚ ਨਹੀਂ ਸਮਝਿਆ।

ਅਜੀਤ ਡੈਸਕ 07-11-2026
ਬੇਗੋਵਾਲ, 6 ਨਵੰਬਰ (ਸੁਖਜਿੰਦਰ ਸਿੰਘ)- ਇੱਥੋਂ ਨੇਡ਼ਲੇ ਪਿੰਡ ਨੰਗਲ ਲੁਬਾਣਾ ਵਿਚ ਦੋ ਮਹੀਨਿਆਂ ’ਚ ਦੂਜੀ ਵਾਰ ਇੱਕੋ ਘਰ ਵਿਚ ਚੋਰੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਪਰ ਬੇਗੋਵਾਲ ਪੁਲਿਸ ਨੇ ਪੀਡ਼ਿਤ ਪਰਿਵਾਰ ਵਲੋਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਘਰ ਆਉਣਾ ਉੱਚ ਨਹੀਂ ਸਮਝਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਬਲਦੇਵ ਸਿੰਘ ਵਾਸੀ ਨੰਗਲ ਲੁਬਾਣਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਦੇ ਘਰ ਵਿਚ ਚੋਰਾਂ ਵਲੋਂ ਖਾਲੀ ਪਲਾਟ ’ਚੋਂ ਪੌਡ਼ੀ ਲਾ ਕੇ ਉਨ੍ਹਾਂ ਦੇ ਘਰ ਦਾਖਲ ਹੋਏ ਜਿਨ੍ਹਾਂ ਨੇ ਘਰ ਦੀ ਪੂਰੀ ਫੋਲਾ ਫਰਾਲੀ ਕੀਤੀ ਤੇ ਘਰ ਵਿਚ ਪਈ ਨਗਦੀ ਤੋਂ ਇਲਾਵਾ ਗਿਰੀਆਂ ਬਦਾਮ ਤੇ ਹੋਰ ਘਰੇਲੂ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਬੇਗੋਵਾਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਬੇਗੋਵਾਲ ਪੁਲਿਸ ਨੇ ਆਉਣਾ ਉਚਿੱਤ ਨਹੀਂ ਸਮਝਿਆ ਅਤੇ ਇੱਕ ਵਾਰ ਕਿਹਾ ਕਿ ਤੁਸੀਂ ਚੋਰੀ ਸਬੰਧੀ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਜਦੋਂ ਸਾਡੇ ਕੋਲ ਟਾਈਮ ਲੱਗਾ ਅਸੀਂ ਆਵਾਂਗੇ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਘਰ ਚੋਰੀ ਹੋਈ ਸੀ ਜਿਸ ਵਿਚ ਲੱਖਾਂ ਦੇ ਗਹਿਣੇ ਤੇ ਨਕਦੀ ਤੇ ਹੋਰ ਕੀਮਤੀ ਸਮਾਨ ਚੋਰੀ ਹੋਇਆ ਸੀ, ਉਸ ਸਮੇਂ ਵੀ ਆਏ ਪੁਲਿਸ ਮੁਲਾਜ਼ਮਾਂ ਵੱਲੋਂ ਕਿਹਾ ਕਿ ਜਿੰਨਾ ਮਰਜ਼ੀ ਚੋਰੀ ਦਾ ਸਮਾਨ ਲਿਖਾ ਲਵੋ ਇਹ ਕਿਹਡ਼ਾ ਤੁਹਾਨੂੰ ਮਿਲਣਾ ਹੈ। ਇਸ ਸਮੇਂ ਬਲਦੇਵ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਵਿਚ ਹੋਈ ਚੋਰੀ ਸਬੰਧੀ ਚੋਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਥਿੰਦ ਸੈਨੇਟਰੀ ਸਟੋਰ ਬੂਲਪੁਰ ਵਲੋਂ ਦੀਵਾਲੀ ਮੌਕੇ ਸੈਨੇਟਰੀ ਦੇ ਸਾਮਾਨ ਤੇ ਪੇਂਟ ’ਤੇ ਵਿਸ਼ੇਸ਼ ਛੋਟ ਅਗਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ ਮਨਾਇਆ 41ਵਾਂ ਸਾਲਾਨਾ ਇਨਾਮ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।