ਤਿੰਨ ਰੋਜ਼ਾ ਸਾਲਾਨਾ ਸੱਭਿਆਚਾਰਕ ਮੇਲਾ 17 ਤੋਂ
ਨਡਾਲਾ, 3 ਨਵੰਬਰ (ਰਘਬਿੰਦਰ ਸਿੰਘ)-ਧੰਨ-ਧੰਨ ਬਾਬਾ ਲੱਖਾਂ ਦਾ ਦਾਤਾ ਸਪੋਰਟਸ ਐਂਡ ਕਲਚਰ ਕਲੱਬ ਨਡਾਲਾ ਵਲੋਂ ਇਲਾਕੇ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ 44ਵਾਂ ਸਾਲਾਨਾ ਸਭਿਆਚਾਰਕ ਮੇਲਾ ਇਸ ਵਾਰ 17 ਨਵੰਬਰ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਜੋਸ਼ੀ, ਡਾ.
ਨਡਾਲਾ, 3 ਨਵੰਬਰ (ਰਘਬਿੰਦਰ ਸਿੰਘ)-ਧੰਨ-ਧੰਨ ਬਾਬਾ ਲੱਖਾਂ ਦਾ ਦਾਤਾ ਸਪੋਰਟਸ ਐਂਡ ਕਲਚਰ ਕਲੱਬ ਨਡਾਲਾ ਵਲੋਂ ਇਲਾਕੇ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ 44ਵਾਂ ਸਾਲਾਨਾ ਸਭਿਆਚਾਰਕ ਮੇਲਾ ਇਸ ਵਾਰ 17 ਨਵੰਬਰ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਜੋਸ਼ੀ, ਡਾ. ਚਰਨਜੀਤ ਸਿੰਘ ਸੱਪਲ, ਪਰਵੀਨ ਜੋਸ਼ੀ, ਰਾਜੂ ਜੋਸ਼ੀ, ਵਿਜੇ ਜੋਸ਼ੀ, ਸੁਖਜਿੰਦਰ ਸਿੰਘ ਲਾਡੂ ਅਤੇ ਹੋਰਨਾਂ ਨੇ ਦੱਸਿਆ ਕਿ ਮੇਲੇ ਸਬੰਧੀ ਤਿੰਨ ਦਿਨ ਵੱਖ-ਵੱਖ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 18 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ 3 ਵਜੇ ਮਹਿੰਦੀ ਦੀ ਰਸਮ ਤੇ ਬਾਬਾ ਜੀ ਦੀ ਦਰਗਾਹ ਵਿਖੇ ਗਾਇਕ ਦੁੱਲਾ ਭੱਟੀ ਕੱਵਾਲੀਆਂ ਪੇਸ਼ ਕਰਨਗੇ। ਮੇਲੇ ਦੇ ਤੀਜੇ ਤੇ ਆਖ਼ਰੀ ਦਿਨ 19 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਬਾਬਾ ਜੀ ਦੇ ਦਰਬਾਰ ਵਿਖੇ ਸਾਂਝੇ ਤੌਰ ’ਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਬਾਬਾ ਜੀ ਦੀ ਘੋਡ਼ੀ ਦੀ ਸਵਾਰੀ ਵੀ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 19 ਨਵੰਬਰ ਨੂੰ ਦੁਪਹਿਰ ਸਮੇਂ ਕਰਵਾਏ ਜਾਣ ਵਾਲੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦੀ ਪ੍ਰਸਿੱਧ ਕਲਾਕਾਰ ਰਜਨੀ ਮਾਨ ਤੇ ਨਾਮਵਰ ਗਾਇਕ ਕੇ.ਐੱਸ. ਮੱਖਣ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸੇ ਦਿਨ ਰਾਤ ਨੂੰ ਬਾਬਾ ਜੀ ਦੀ ਦਰਗਾਹ ਵਿਖੇ ਗੁਰਮੇਜ ਬਖ਼ਸ਼ੀ ਕੱਵਾਲੀਆਂ ਪੇਸ਼ ਕਰਨਗੇ। ਕਲੱਬ ਦੇ ਆਗੂਆਂ ਨੇ ਦੱਸਿਆ ਕਿ ਮੇਲੇ ਦੇ ਤਿੰਨੇ ਦਿਨ ਬਾਬਾ ਜੀ ਦੀ ਦਰਗਾਹ ਵਿਖੇ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ।