ਨਿਗਮ ਦੇ ਮੁਲਾਜ਼ਮ ਆਪਣੀਆਂ ਮੰਗਾਂ ਨਾ ਮੰਨੇ ਜਾਣ ’ਤੇ 11 ਤੋਂ ਕਰਨਗੇ ਅਣਮਿਥੇ ਸਮੇਂ ਦੀ ਹਡ਼ਤਾਲ-ਗੋਪਾਲ ਥਾਪਰ
ਨਗਰ ਪਾਲਿਕਾ ਕਰਮਚਾਰੀ ਸੰਗਠਨ ਨੇ ਦਿੱਤਾ ਕਮਿਸ਼ਨਰ ਨੂੰ ਚਿਤਾਵਨੀ ਪੱਤਰ
ਕਪੂਰਥਲਾ, 3 ਨਵੰਬਰ (ਅਮਰਜੀਤ ਕੋਮਲ)-ਨਗਰ ਪਾਲਿਕਾ ਕਰਮਚਾਰੀ ਸੰਗਠਨ ਕਪੂਰਥਲਾ ਨੇ ਸੰਗਠਨ ਦੇ ਸੂਬਾਈ ਪ੍ਰਧਾਨ ਗੋਪਾਲ ਥਾਪਰ ਦੀ ਅਗਵਾਈ ’ਚ ਨਗਰ ਨਿਗਮ ਦੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਪਿਛਲੇ ਲੰਬੇ ਅਰਸੇ ਤੋਂ ਲਟਕਦੀਆਂ ਮੰਗਾਂ 10 ਨਵੰਬਰ ਤੱਕ ਨਾ ਮੰਨੀਆਂ ਗਈਆਂ ਤਾਂ ਸੰਗਠਨ 11 ਨਵੰਬਰ ਨੂੰ ਅਣਮਿਥੇ ਸਮੇਂ ਲਈ ਹਡ਼ਤਾਲ ਕਰਕੇ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨਾ ਦੇਵੇਗਾ, ਜਿਸਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੀ ਕਮਿਸ਼ਨਰ ਦੀ ਹੋਵੇਗੀ। ਮੰਗ ਪੱਤਰ ਦੇਣ ਤੋਂ ਬਾਅਦ ਗੋਪਾਲ ਥਾਪਰ ਨੇ ਦੱਸਿਆ ਕਿ 130 ਸਫ਼ਾਈ ਸੇਵਕਾਂ ਤੇ 45 ਸੀਵਰਮੈਨਾਂ ਦੀ ਭਰਤੀ ਸਬੰਧੀ ਸਾਰੀ ਪ੍ਰਕਿਰਿਆ ਨਿਗਮ ਵਲੋਂ ਲਗਭਗ ਇਕ ਸਾਲ ਪਹਿਲਾਂ ਮੁਕੰਮਲ ਕਰ ਲਈ ਗਈ ਸੀ ਪਰ ਅਜੇ ਤੱਕ ਨਿਗਮ ਵਿਚ ਇਨ੍ਹਾਂ ਮੁਲਾਜ਼ਮਾਂ ਦੀ ਭਰਤੀ ਨਹੀਂ ਕੀਤੀ ਗਈ, ਜਿਸ ਕਾਰਨ ਸਫ਼ਾਈ ਸੇਵਕ, ਸੀਵਰਮੈਨਾਂ ’ਤੇ ਵਾਧੂ ਬੋਝ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਪੂਰਥਲਾ, 3 ਨਵੰਬਰ (ਅਮਰਜੀਤ ਕੋਮਲ)-ਨਗਰ ਪਾਲਿਕਾ ਕਰਮਚਾਰੀ ਸੰਗਠਨ ਕਪੂਰਥਲਾ ਨੇ ਸੰਗਠਨ ਦੇ ਸੂਬਾਈ ਪ੍ਰਧਾਨ ਗੋਪਾਲ ਥਾਪਰ ਦੀ ਅਗਵਾਈ ’ਚ ਨਗਰ ਨਿਗਮ ਦੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਪਿਛਲੇ ਲੰਬੇ ਅਰਸੇ ਤੋਂ ਲਟਕਦੀਆਂ ਮੰਗਾਂ 10 ਨਵੰਬਰ ਤੱਕ ਨਾ ਮੰਨੀਆਂ ਗਈਆਂ ਤਾਂ ਸੰਗਠਨ 11 ਨਵੰਬਰ ਨੂੰ ਅਣਮਿਥੇ ਸਮੇਂ ਲਈ ਹਡ਼ਤਾਲ ਕਰਕੇ ਨਗਰ ਨਿਗਮ ਦੇ ਦਫ਼ਤਰ ਮੂਹਰੇ ਧਰਨਾ ਦੇਵੇਗਾ, ਜਿਸਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੀ ਕਮਿਸ਼ਨਰ ਦੀ ਹੋਵੇਗੀ। ਮੰਗ ਪੱਤਰ ਦੇਣ ਤੋਂ ਬਾਅਦ ਗੋਪਾਲ ਥਾਪਰ ਨੇ ਦੱਸਿਆ ਕਿ 130 ਸਫ਼ਾਈ ਸੇਵਕਾਂ ਤੇ 45 ਸੀਵਰਮੈਨਾਂ ਦੀ ਭਰਤੀ ਸਬੰਧੀ ਸਾਰੀ ਪ੍ਰਕਿਰਿਆ ਨਿਗਮ ਵਲੋਂ ਲਗਭਗ ਇਕ ਸਾਲ ਪਹਿਲਾਂ ਮੁਕੰਮਲ ਕਰ ਲਈ ਗਈ ਸੀ ਪਰ ਅਜੇ ਤੱਕ ਨਿਗਮ ਵਿਚ ਇਨ੍ਹਾਂ ਮੁਲਾਜ਼ਮਾਂ ਦੀ ਭਰਤੀ ਨਹੀਂ ਕੀਤੀ ਗਈ, ਜਿਸ ਕਾਰਨ ਸਫ਼ਾਈ ਸੇਵਕ, ਸੀਵਰਮੈਨਾਂ ’ਤੇ ਵਾਧੂ ਬੋਝ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਸਬੰਧੀ ਲੰਬਿਤ ਮਾਮਲਿਆਂ ਤੇ ਮੁਲਾਜ਼ਮਾਂ ਦੀ ਪਦਉੱਨਤੀ ਸਬੰਧੀ ਕੇਸਾਂ ਦਾ ਅਜੇ ਤੱਕ ਨਿਪਟਾਰਾ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਊਟ ਸੋਰਸ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸਿੱਧੇ ਤੌਰ ’ਤੇ ਡੀ.ਸੀ. ਰੇਟ ਅਨੁਸਾਰ ਇਨਸੋਰਸ ਕਰਨ ਸਬੰਧੀ ਮਤਾ ਵੀ ਅਜੇ ਨਗਰ ਨਿਗਮ ਵਲੋਂ ਪਾਸ ਨਹੀਂ ਕੀਤਾ ਗਿਆ। ਜਦਕਿ ਪੰਜਾਬ ਦੀਆਂ ਜ਼ਿਆਦਾਤਰ ਨਗਰ ਨਿਗਮਾਂ/ਕੌਂਸਲਾਂ/ਪੰਚਾਇਤਾਂ ਵਲੋਂ ਮਤੇ ਪ੍ਰਵਾਨ ਕਰਕੇ ਅੰਤਿਮ ਪ੍ਰਵਾਨਗੀ ਲਈ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ। ਕਰਮਚਾਰੀ ਸੰਗਠਨ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਨਗਰ ਨਿਗਮ ਵਲੋਂ ਇਨ੍ਹਾਂ ਮੰਗਾ ਨੂੰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਗੰਭੀਰਤਾ ਨਾ ਲਏ ਜਾਣ ਕਾਰਨ ਨਗਰ ਨਿਗਮ ਦੇ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੰਗਠਨ ਵਲੋਂ 11 ਨਵੰਬਰ ਨੂੰ ਸੰਘਰਸ਼ ਦਾ ਰਾਖ ਅਖ਼ਤਿਆਰ ਕਰਦਿਆਂ ਅਣਮਿਥੇ ਸਮੇਂ ਦੀ ਹਡ਼ਤਾਲ ਕਰਕੇ ਨਗਰ ਨਿਗਮ ਦਫ਼ਤਰ ਮੂਹਰੇ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਆਗੂ ਤੇ ਹੋਰ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।