ਰਾਸ਼ਟਰੀ ਸਾਂਹਸਮਲ ਸਾਂਸੀ ਸਮਾਜ ਧਰਮ ਸੰਘ ਇੰਡੀਆ ਵਲੋਂ ਢਿਲਵਾਂ ’ਚ ਦਫ਼ਤਰ ਦਾ ਉਦਘਾਟਨ ਭਲਕੇ
ਢਿਲਵਾਂ, 30 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਰਾਸ਼ਟਰੀ ਸਾਂਹਸਮਲ ਸਾਂਸੀ ਸਮਾਜ ਧਰਮ ਸੰਘ (ਰਜਿ.) ਇੰਡੀਆ ਦੀ ਪੰਜਾਬ ਟੀਮ ਵੱਲੋਂ ਕਸਬਾ ਢਿਲਵਾਂ ਵਿੱਚ ਨਵੇਂ ਦਫ਼ਤਰ ਦਾ ਉਦਘਾਟਨ ਇੱਕ ਨਵੰਬਰ ਨੂੰ ਸਵੇਰੇ 10:30 ਵਜੇ ਬੀਰ ਸਿੰਘ ਮਾਹਲਾ ਪੰਜਾਬ ਪ੍ਰਧਾਨ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਜਾ ਰਿਹਾ ਹੈ, ਪ੍ਰਬੰਧਕਾਂ ਨੇ ਦੱਸਿਆ ਕਿ ਸਮਾਜ ਦੇ ਵਿਕਾਸ, ਨੌਜਵਾਨਾਂ ਦੇ ਉੱਜਵਲ ਭਵਿੱਖ ਅਤੇ ਉਨ੍ਹਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਇੱਕ ਪ੍ਰਭਾਵਸ਼ਾਲੀ ਰੂਪ-ਰੇਖਾ ਉਲੀਕੀ ਗਈ ਹੈ।
ਬ
ਬੀਰ ਸਿੰਘ ਮਾਹਲਾ
31-10-2026
ਢਿਲਵਾਂ, 30 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਰਾਸ਼ਟਰੀ ਸਾਂਹਸਮਲ ਸਾਂਸੀ ਸਮਾਜ ਧਰਮ ਸੰਘ (ਰਜਿ.) ਇੰਡੀਆ ਦੀ ਪੰਜਾਬ ਟੀਮ ਵੱਲੋਂ ਕਸਬਾ ਢਿਲਵਾਂ ਵਿੱਚ ਨਵੇਂ ਦਫ਼ਤਰ ਦਾ ਉਦਘਾਟਨ ਇੱਕ ਨਵੰਬਰ ਨੂੰ ਸਵੇਰੇ 10:30 ਵਜੇ ਬੀਰ ਸਿੰਘ ਮਾਹਲਾ ਪੰਜਾਬ ਪ੍ਰਧਾਨ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਜਾ ਰਿਹਾ ਹੈ, ਪ੍ਰਬੰਧਕਾਂ ਨੇ ਦੱਸਿਆ ਕਿ ਸਮਾਜ ਦੇ ਵਿਕਾਸ, ਨੌਜਵਾਨਾਂ ਦੇ ਉੱਜਵਲ ਭਵਿੱਖ ਅਤੇ ਉਨ੍ਹਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਇੱਕ ਪ੍ਰਭਾਵਸ਼ਾਲੀ ਰੂਪ-ਰੇਖਾ ਉਲੀਕੀ ਗਈ ਹੈ। ਸੰਗਠਨ ਦੇ ਮੁੱਖ ਟੀਚੇ ਅਤੇ ਮੋਟੋ ਉੱਚੀ ਸਿੱਖਿਆ: ਸਮਾਜ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਨਾਲ ਜੋਡ਼ਨਾ ਤਾਂ ਜੋ ਉਹ ਆਪਣੇ ਪੈਰਾਂ ’ਤੇ ਖਡ਼੍ਹੇ ਹੋ ਸਕਣ, ਬੱਚਿਆਂ ਨੂੰ ਨੈਸ਼ਨਲ ਪੱਧਰ ਦੀਆਂ ਖੇਡਾਂ ਨਾਲ ਜੋਡ਼ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨਾ,ਨੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਦੇ ਮਾਡ਼ੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ।ਸਮਾਜ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਸਰਕਾਰਾਂ ਕੋਲੋਂ ਆਪਣੇ ਬਣਦੇ ਹੱਕ ਅਤੇ ਅਧਿਕਾਰ ਲੈਣ ਲਈ ਸਾਂਝਾ ਸੰਘਰਸ਼ ਕਰਨਾ।ਇਸ ਤੋਂ ਇਲਾਵਾ, ਸੰਗਠਨ ਵੱਲੋਂ ਇੱਕ ਬੇਹੱਦ ਸ਼ਲਾਘਾਯੋਗ ਅਤੇ ਮਾਨਵਤਾਵਾਦੀ ਫ਼ੈਸਲਾ ਲਿਆ ਗਿਆ ਹੈ ਕਿ ਜਿਸ ਬੱਚੇ ਦੇ ਸਿਰ ਤੋਂ ਪਿਛਲੇ ਪਿਤਾ ਦਾ ਸਾਇਆ ਉੱਠ ਚੁੱਕਿਆ ਹੈ, ਉਸ ਲੋਡ਼ਵੰਦ ਬੱਚੇ ਨੂੰ ਟੀਮ ਵੱਲੋਂ ਦੁਬਈ ਦਾ ਵੀਜ਼ਾ ਮੰਗਵਾ ਕੇ ਦਿੱਤਾ ਜਾਵੇਗਾ। ਵੀਜ਼ੇ ਦਾ ਬਾਕੀ ਸਾਰਾ ਖ਼ਰਚਾ ਵੀ ਸਮੁੱਚੀ ਟੀਮ ਵੱਲੋਂ ਖ਼ੁਦ ਚੁੱਕਿਆ ਜਾਵੇਗਾ।