ਘਰ ਅੰਦਰ ਤਾਲੇ ਤੋਡ਼ ਕੇ ਚੋਰ ਨਕਦੀ ਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ, ਚਾਰ ਵਿਰੁੱਧ ਕੇਸ ਦਰਜ
ਕਪੂਰਥਲਾ, 21 ਨਵੰਬਰ (ਸਡਾਨਾ)-ਇਕ ਘਰ ਅੰਦਰ ਦਾਖਲ ਹੋ ਕੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ ਸੰਬੰਧੀ ਸਦਰ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ਵਿਚ ਆਸ਼ਾ ਰਾਣੀ ਵਾਸੀ ਆਰੀਆਂਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਸ਼ਹਿਰ ਵਿਖੇ ਵੀ ਇਕ ਮਕਾਨ ਹੈ ਤੇ ਉਸ ਦੇ ਲਡ਼ਕੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਉਸ ਨਾਲ ਸ਼ਹਿਰ ਵਿਖੇ ਹੀ ਰਹਿ ਰਹੀ ਹੈ।
ਅਜੀਤ ਡੈਸਕ
22-11-2026