ਨਸ਼ੇ ਦਾ ਸੇਵਨ ਕਰਦਾ ਨੌਜਵਾਨ ਕਾਬੂ
ਭੁਲੱਥ, 30 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਗਸ਼ਤ ਦੇ ਸੰਬੰਧ ਵਿਚ ਪਿੰਡ ਮੇਤਲਾ ਅਤੇ ਖ਼ੈਰਾਬਾਦ ਨੂੰ ਜਾ ਰਹੀ ਸੀ ਤਾਂ ਮੁਖ਼ਬਰ ਨੇ ਦੱਸਿਆ ਕਿ ਪੱਕੀ ਦਾਣਾ ਮੰਡੀ ਭੁਲੱਥ ਨੇਡ਼ੇ ਇੱਕ ਨੌਜਵਾਨ ਨਸ਼ੇ ਦਾ ਸੇਵਨ ਕਰ ਰਿਹਾ ਹੈ ਅਗਰ ਹੁਣੇ ਕਾਰਵਾਈ ਕੀਤੀ ਜਾਏ ਤਾਂ ਉਹ ਕਾਬੂ ਆ ਸਕਦਾ ਹੈ।
ਅਜੀਤ ਡੈਸਕ
31-10-2026