ਸਰਕਾਰ ਜਬਰ ਨਾਲ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ-ਡਾ. ਹਰਜਿੰਦਰ ਸਿੰਘ ਜੱਖੂ
ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਨਾ-ਸਹਿਣਯੋਗ
ਫਗਵਾਡ਼ਾ, 28 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਮਾਨਸਾ ਦੇ ਪਿੰਡ ਭੋਮਾ ਕਲਾਂ ਦੇ ਨੌਜਵਾਨ ਦੀ ਮੌਤ ’ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੋਮਾ ਕਲਾਂ ਦੇ ਨੌਜਵਾਨ ਦੀ ਹੋਈ ਮੌਤ ਅਤੇ ਉਸ ਤੋਂ ਬਾਅਦ ਪੀਡ਼ਤ ਪਰਿਵਾਰ ਨਾਲ ਵਾਪਰੇ ਘਟਨਾਕ੍ਰਮ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਪੋਕਸਮੈਨ ਅਤੇ ਦੋਆਬਾ ਜੋਨ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਜੱਖੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਫਗਵਾਡ਼ਾ, 28 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਮਾਨਸਾ ਦੇ ਪਿੰਡ ਭੋਮਾ ਕਲਾਂ ਦੇ ਨੌਜਵਾਨ ਦੀ ਮੌਤ ’ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੋਮਾ ਕਲਾਂ ਦੇ ਨੌਜਵਾਨ ਦੀ ਹੋਈ ਮੌਤ ਅਤੇ ਉਸ ਤੋਂ ਬਾਅਦ ਪੀਡ਼ਤ ਪਰਿਵਾਰ ਨਾਲ ਵਾਪਰੇ ਘਟਨਾਕ੍ਰਮ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਪੋਕਸਮੈਨ ਅਤੇ ਦੋਆਬਾ ਜੋਨ ਦੇ ਇੰਚਾਰਜ ਡਾ.ਹਰਜਿੰਦਰ ਸਿੰਘ ਜੱਖੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ.ਹਰਜਿੰਦਰ ਸਿੰਘ ਜੱਖੂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਸ਼ੇ ਦੇ ਮੁੱਦੇ ਤੇ ਪੁਰੀ ਤਰਾਂ ਫੇਲ ਹੋ ਚੁੱਕੀ, ਪੰਜਾਬ ਸਰਕਾਰ ਹੁਣ ਜ਼ਬਰ ਨਾਲ ਪੰਜਾਬੀਆਂ ਦੇ ਰੋਹ ਨੂੰ ਦਬਾਉਣਾ ਚਾਹੁੰਦੀ ਹੈ, ਜੋ ਕਦੇ ਵੀ ਸੰਭਵ ਨਹੀਂ ਹੈ ਕਿਉਂਕਿ ਇਸਤੋਂ ਪਹਿਲਾਂ ਵੀ ਇਤਿਹਾਸ ਵਿੱਚ ਅਜਿਹੀਆਂ ਕੋਸ਼ਿਸ਼ਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਹਨ। ਪਰ ਮ੍ਰਿਤਕ ਦੇਹਾਂ ਨੂੰ ਖੋਹਣਾ, ਜਬਰੀ ਅੰਤਿਮ ਸੰਸਕਾਰ ਕਰਨੇ, ਜਬਰੀ ਪੋਸਟ ਮਾਰਟਮ ਕਰਨੇ ਇਹ ਮੌਜੂਦਾ ਬਦਲਾਅ ਵਾਲੀ ਸਰਕਾਰ ਦੇ ਘਟੀਆ, ਅਣਮਨੱੁਖੀ, ਨਾਦਰਸ਼ਾਹੀ ਕੰਮ ਹਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਡਾ.ਜੱਖੂ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਜਾ ਜਵਾਨ ਪੁੱਤਰ ਜਹਾਨ ਤੋਂ ਚਲਾ ਜਾਵੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਬਜਾਏ ਉਨ੍ਹਾਂ ਪਰਿਵਾਰਾਂ ਨੂੰ ਪੁਲਿਸ ਧੱਕੇ ਨਾਲ ਚੁੱਕ ਕੇ ਲਿਜਾ ਰਹੀ ਹੈ, ਮ੍ਰਿਤਕ ਦੇਹਾਂ ਜਬਰੀ ਚੁੱਕੀਆਂ ਜਾ ਰਹੀਆਂ ਹਨ, ਇਸਨੂੰ ਤੁਸੀਂ ਕਿਵੇਂ ਲੋਕਤੰਤਰ ਕਹਿ ਸਕਦੇ ਹੋ? ਮਾਨਸਾ ਵਿੱਚ ਐਕਸ਼ਨ ਕਮੇਟੀ ਨਾਲ ਹੋਈ ਧੱਕੇਸ਼ਾਹੀ ਅਤੇ ਫਡ਼੍ਹੋ ਫਡ਼ਾਈ ਪੰਜਾਬ ਵਿੱਚ ਤਾਨਾਸ਼ਾਹੀ ਦੀ ਸਿਖਰ ਹੈ, ਜਿਸ ਨਾਲ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਤੇ ਮਾਨਸਾ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਜਬਰੀ ਚੁੱਕਣਾ, ਅੰਮ੍ਰਿਤਧਾਰੀ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕਰਨਾ ਤੇ ਪੁਲਿਸ ਦੀ ਧੱਕੇਸ਼ਾਹੀ ਇਹ ਨਾ-ਸ਼ਹਿਣ ਕਰਨ ਯੋਗ ਹੈ, ਜਿਸਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਇੰਜੀਨੀਅਰ ਹੈਪੀ ਕੌਲ ਹਲਕਾ ਇੰਚਾਰਜ ਫਗਵਾਡ਼ਾ, ਭਾਈ ਦਵਿੰਦਰ ਸਿੰਘ ਖ਼ਾਲਸਾ ਹਲਕਾ ਇੰਚਾਰਜ ਫਿਲੌਰ, ਹਰਵਿੰਦਰ ਸਿੰਘ ਹੀਰਾ ਹਲਕਾ ਇੰਚਾਰਜ ਸ਼ਾਮ ਚੁਰਾਸੀ, ਗੁਰਨਾਮ ਸਿੰਘ ਸਿੰਘਡ਼ੀਵਾਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਨਿਰਮਲ ਸਿੰਘ ਸਮਰਾ, ਸਰਬਜੀਤ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ।