22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ’ਚ ਸੀਵਰੇਜ ਦੀ ਬਦਤਰ ਹਾਲਤ ਤੋਂ ਲੋਕ ਪ੍ਰੇਸ਼ਾਨ, ਗਲੀਆਂ ’ਚੋਂ ਲੰਘਣਾ ਹੋਇਆ ਮੁਸ਼ਕਿਲ

ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ਵਿਚ ਸੀਵਰੇਜ ਦੀ ਬਦਤਰ ਹਾਲਤ ਕਾਰਨ ਮੁਹੱਲਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੀਵਰੇਜ ਦੀ ਨਿਕਾਸੀ ਪ੍ਰਭਾਵਿਤ ਹੋਣ ਕਾਰਨ ਹੌਦੀਆਂ ਵਿਚੋਂ ਗੰਦਾ ਪਾਣੀ ਬਾਹਰ ਨਿਕਲ ਕੇ ਗਲੀਆਂ ਵਿਚ ਫੈਲ ਗਿਆ ਹੈ, ਜਿਸ ਕਾਰਨ ਲੋਕਾਂ ਲਈ ਗਲੀ ਵਿਚੋਂ ਬਾਹਰ ਨਿਕਲਣਾ ਅਤੇ ਘਰਾਂ ਅੰਦਰ ਦਾਖ਼ਲ ਹੋਣਾ ਵੀ ਮੁਸ਼ਕਲ ਹੋ ਗਿਆ ਹੈ | ਮੁਹੱਲਾ ਨਿਵਾਸੀਆਂ ਅਨੁਸਾਰ, ਪਿਛਲੇ ਤਕਰੀਬਨ 20 ਦਿਨਾਂ ਤੋਂ ਸੀਵਰੇਜ ਦੀ ਨਿਕਾਸੀ ਠੱਪ ਹੋਣ ਕਾਰਨ ਇਹ ਸਮੱਸਿਆ ਬਣੀ ਹੋਈ ਹੈ | ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਕਾਰਨ ਜਿੱਥੇ ਬਦਬੂ ਭਰਿਆ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਮੱਖੀਆਂ ਅਤੇ ਮੱਛਰਾਂ ਦੀ ਪੈਦਾਵਾਰ ਵਧਣ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ | ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਇਸ ਸਮੱਸਿਆ ਨਾਲ ਜੂਝ ਰਹੇ ਹਨ | ਉਨ੍ਹਾਂ ਵੱਲੋਂ ਨਗਰ ਪੰਚਾਇਤ ਭੁਲੱਥ ਦੇ ਦਫ਼ਤਰ ਵਿਚ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ, ਪਰ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫ਼ਾਈ ਵੀ ਨਿਯਮਤ ਤੌਰ ‘ਤੇ ਨਹੀਂ ਹੁੰਦੀ, ਜਿਸ ਕਾਰਨ ਵਾਰ-ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ | ਮੁਹੱਲਾ ਨਿਵਾਸੀਆਂ ਨੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੀਵਰੇਜ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਗਲੀਆਂ ਵਿਚ ਫੈਲੇ ਗੰਦੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਗੰਦਗੀ ਭਰੇ ਮਾਹੌਲ ਵਿਚ ਰਹਿਣ ਲਈ ਮਜਬੂਰ ਨਾ ਹੋਣਾ ਪਵੇ | ਇਸ ਸਬੰਧੀ ਜਦੋਂ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁਹੱਲਾ ਸਲਾਮਤਪੁਰ ਵਿਚ ਸੀਵਰੇਜ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ ਅਤੇ ਨਿਕਾਸੀ ਚਾਲੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਫ਼ਾਈ ਦੌਰਾਨ ਹੌਦੀਆਂ ਵਿਚ ਪੱਥਰ ਹੋਣ ਕਾਰਨ ਸਫ਼ਾਈ ਵਾਲੀ ਮਸ਼ੀਨ ਖ਼ਰਾਬ ਹੋ ਗਈ ਸੀ | ਮਸ਼ੀਨ ਜਲਦ ਹੀ ਦੁਬਾਰਾ ਆ ਜਾਵੇਗੀ, ਜਿਸ ਤੋਂ ਬਾਅਦ ਮੁਹੱਲਾ ਸਲਾਮਤਪੁਰ ਵਿਚ ਪਹਿਲ ਦੇ ਆਧਾਰ ‘ਤੇ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਸੀਵਰੇਜ ਵਿਚ ਪਲਾਸਟਿਕ ਲਿਫ਼ਾਫ਼ੇ, ਕਚਰਾ ਆਦਿ ਹੋਣ ਨਾਲ ਨਿਕਾਸੀ ਬੰਦ ਹੋ ਜਾਂਦੀ ਹੈ, ਇਸ ਲਈ ਲੋਕ ਸੀਵਰੇਜ ਵਿਚ ਪਲਾਸਟਿਕ ਲਿਫ਼ਾਫ਼ੇ, ਕੱਪੜੇ, ਕਚਰਾ ਆਦਿ ਸੁੱਟਣ ਤੋਂ ਗੁਰੇਜ਼ ਕਰਨ |­

ਭੁਲੱਥ ਦੇ ਮੁਹੱਲਾ ਸਲਾਮਤਪੁਰ ਦੀ ਗਲੀ ਵਿਚ ਖੜ੍ਹੇ ਗੰਦੇ ਪਾਣੀ ਦਾ ਦਿ੍ਸ਼ | ਤਸਵੀਰ : ਮਨਜੀਤ ਸਟੂਡੀਓ 22-10-2026

ਪਿਛਲੀ ਖ਼ਬਰ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਫੋਕਲਾਈਟ ਕੰਪਨੀ ਨਾਲ ਸਮਝੌਤੇ ’ਤੇ ਦਸਤਖ਼ਤ ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ਵਿਖੇ ਬੱਚਤ ਕਿਵੇਂ ਕਰੀਏ ਵਿਸ਼ੇ ’ਤੇ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।