15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

‘ ਆਪ’ ਸਰਕਾਰ ਨੇ ਪੰਚਾਇਤਾਂ ਦਾ ਹੱਕ ਬਿਲਕੁਲ ਖ਼ਤਮ ਕਰਕੇ ਰੱਖ ਦਿੱਤਾ ਹੈ : ਰਾਵਲਪਿੰਡੀ

ਫਗਵਾੜਾ, 14 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਮਣੀ ਅਕਾਲੀ ਦਲ ਐਸ. ਸੀ.

ਅਜੀਤ ਡੈਸਕ 15-10-2026
ਫਗਵਾੜਾ, 14 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਮਣੀ ਅਕਾਲੀ ਦਲ ਐਸ. ਸੀ. ਵਿੰਗ ਦਿਹਾਤੀ ਦੇ ਪ੍ਰਧਾਨ ਅਤੇ ਟਕਸਾਲੀ ਅਕਾਲੀ ਆਗੂ ਬਿੰਦਰ ਸਿੰਘ ਰਾਵਲਪਿੰਡੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਚਾਇਤਾਂ ਦੇ ਅਧਿਕਾਰਾਂ ਤੇ ਡਾਕਾ ਮਾਰਦਿਆਂ ਆਪ ਸਰਕਾਰ ਵਲੋਂ ਪਿੰਡਾਂ ਵਿਚ ਬਣ ਰਹੇ ਖੇਡ ਗਰਾਊਾਡ ਦੇ ਕੰਮ ਬਾਹਰਲੀਆਂ ਏਜੰਸੀਆਂ ਕੋਲ ਕਰਵਾਏ ਜਾ ਰਹੇ ਹਨ ਜੋ ਕਿ ਪੰਚਾਇਤਾਂ ਦੇ ਅਧਿਕਾਰਾਂ ਤੇ ਸਿੱਧੇ ਤੋਰ ਤੇ ਹਮਲਾ ਹੈ | ਬਾਹਰਲੀਆਂ ਏਜੰਸੀਆਂ ਕੋਲੋਂ ਖੇਡ ਗਰਾਊਾਡਾਂ ਦੇ ਕਰਵਾਏ ਜਾ ਰਹੇ ਕੰਮ ਪੰਚਾਇਤਾਂ ਦੀ ਦਖ਼ਲ ਅੰਦਾਜ਼ੀ ਤੋਂ ਬਾਹਰ ਹਨ ਫਗਵਾੜਾ ਹਲਕੇ ਵਿਚ ਜਿੰਨੇ ਵੀ ਪਿੰਡਾਂ ਵਿਚ ਖੇਡ ਗਰਾੳਾੂਡਾਂ ਦੀ ਲੋਹੇ ਦੀਆਂ ਬਾੜਾਂ ਨਾਲ ਘੇਰਾ ਬੰਦੀ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਸਰਪੰਚਾਂ ਕੋਲੋਂ ਕੋਈ ਫੰਡਜ਼ ਦਾ ਵੇਰਵਾ ਨਹੀਂ ਹੈ ਕਿ ਗਰਾਊਾਡ ਦਾ ਕੰਮ ਕਿੰਨੀ ਰਾਸ਼ਾੀ ਨਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਸੀ. ਬੀ. ਆਈ. ਜਾਂ ਈ. ਡੀ. ਦੀ ਦਖ਼ਲ ਅੰਦਾਜ਼ੀ ਬਿਲਕੁਲ ਜਾਇਜ਼ ਹੈ | ਆਪ ਵਾਲੇ ਇਮਾਨਦਾਰੀ ਦਾ ਰੌਲਾ ਪਾ ਕੇ ਲੋਕਾਂ ਨੂੰ ਗਲਤ ਗੁੰਮਰਾਹ ਕਰੀ ਜਾਂ ਰਹੇ ਹਨ | ਬਿੰਦਰ ਸਿੰਘ ਰਾਵਲਪਿੰਡੀ ਨੇ ਆਖਿਆ ਕਿ ਵਿਕਾਸ ਕੰਮਾਂ ਵਿਚ ਬਹੁਤ ਵੱਡੇ ਪੱਧਰ ਤੇ ਘਪਲੇ ਹੋ ਰਹੇ ਹਨ | ਕੇਂਦਰ ਸਰਕਾਰ ਦੀਆਂ ਏਜੰਸੀਆਂ ਇਨ੍ਹਾਂ ਘਪਲਿਆਂ ਨੂੰ ਜਨਤਕ ਕਰਨਗੀਆਂ ਤਾਂ ਹੀ ਪੰਜਾਬੀਆਂ ਨੂੰ ਪਤਾ ਲੱਗੇਗਾ ਕਿ ਆਪ ਸਰਕਾਰ ਕਿੰਨੀ ਕੁ ਇਮਾਨਦਾਰ ਹੈ | ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਡਰਾਕੇ ਆਪਣੇ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਆਮ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਕਰਨ ਵਿਚ ਅਸਫਲ-ਜਥੇ. ਕੁਲਵਿੰਦਰ ਸਿੰਘ ਅਗਲੀ ਖ਼ਬਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਨ ਵਾਲੇ ਮੰਮੂ ਚਾਹਲ ਗੁਰਦੁਆਰਾ ਟਾਹਲੀ ਸਾਹਿਬ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।