01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਫੱਤੂਢੀਂਗਾ ਕਾਲਜ ਦੀਆਂ ਲੜਕੀਆਂ ਨੇ ਸਫ਼ਾਈ ਤੇ ਵਾਤਾਵਰਨ ਦੀ ਸੰਭਾਲ ਸੰਬੰਧੀ ਸਹੁੰ ਚੁੱਕੀ

ਕਪੂਰਥਲਾ, 30 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 01-10-2026
ਕਪੂਰਥਲਾ, 30 ਸਤੰਬਰ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਚ ਐਨ.ਐਸ.ਐਸ. ਯੂਨਿਟ ਦੀ ਇੰਚਾਰਜ ਪ੍ਰੋ. ਕੁਲਜੀਤ ਕੌਰ ਦੀ ਅਗਵਾਈ ਵਿਚ ‘ਸਵੱਛ ਸਾਗਰ, ਸੁਰੱਖਿਅਤ ਸਾਗਰ’ 5.0 ਮੁਹਿੰਮ ਤਹਿਤ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਫ਼ਾਈ ਤੇ ਵਾਤਾਵਰਣ ਦੀ ਸੰਭਾਲ ਸਬੰਧੀ ਸਹੁੰ ਚੁਕਾਈ ਗਈ | ਇਸ ਮੌਕੇ ਵਿਦਿਆਰਥਣਾਂ ਨੇ ਜਲ ਸਰੋਤਾਂ ਨੂੰ ਸਾਫ਼ ਸੁਥਰਾ ਰੱਖਣ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣ, ਕੂੜਾ ਕਰਕਟ ਦੇ ਸਹੀ ਨਿਪਟਾਰੇ ਤੇ ਵਾਤਾਵਰਣ ਦੀ ਸੁਰੱਖਿਆ ਵਿਚ ਯੋਗਦਾਨ ਪਾਉਣ ਦਾ ਸੰਕਲਪ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਤੇ ਸਫ਼ਾਈ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਹਰੇ ਖਪਤਕਾਰ ਦਿਵਸ ’ਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਜ਼ੀਰੋ ਵੇਸਟ ਚੈਲੇਂਜ ਮੁਕਾਬਲੇ ’ਚ ਅੱਵਲ ਅਗਲੀ ਖ਼ਬਰ ਭੌਰ ਵਿਖੇ ਚੋਰਾਂ ਵਲੋਂ ਇੱਕੋ ਮੋਟਰ ’ਤੇ 2 ਵਾਰ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।