ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਾਨਾ ਤਲਵੰਡੀ ਵਿਖੇ ਮੀਟਿੰਗ
ਭੁਲੱਥ , 1 ਨਵੰਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਪਿੰਡ ਮਾਨਾ ਤਲਵੰਡੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਖੇਤੀਬਾਡ਼ੀ ਕਰਜ਼ਿਆਂ ਦੇ ਨਿਯਮਾਂ ’ਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ।
ਭੁਲੱਥ , 1 ਨਵੰਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਪਿੰਡ ਮਾਨਾ ਤਲਵੰਡੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਖੇਤੀਬਾਡ਼ੀ ਕਰਜ਼ਿਆਂ ਦੇ ਨਿਯਮਾਂ ’ਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਕਰਨ ਵਾਲੇ ਹਨ। ਨਵੇਂ ਨਿਯਮਾਂ ਅਨੁਸਾਰ ਤਿੰਨ ਲੱਖ ਰੁਪਏ ਤੋਂ ਵੱਧ ਦਾ ਖੇਤੀਬਾਡ਼ੀ ਕਰਜ਼ਾ ਲੈਣ ਲਈ ਕਿਸਾਨਾਂ ਨੂੰ ਆਪਣੀ ਜ਼ਮੀਨ ਸੁਸਾਇਟੀ ਕੋਲ ਗਹਿਣੇ ਰੱਖਣੀ ਪਵੇਗੀ। ਇਸ ਤੋਂ ਇਲਾਵਾ ਸੁਸਾਇਟੀਆਂ ’ਚ ਹਿੱਸੇ ਪਾਉਣ ਦੀ ਰਕਮ ਵਿਚ ਵੀ ਡੇਢ ਤੋਂ ਦੁੱਗਣਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨਾਂ ’ਤੇ ਹੋਰ ਆਰਥਿਕ ਬੋਝ ਪਵੇਗਾ। ਮੀਟਿੰਗ ਦੌਰਾਨ ਛੋਟੀਆਂ ਦਾਣਾ ਮੰਡੀਆਂ ਬੰਦ ਕੀਤੇ ਜਾਣ ਦਾ ਮਾਮਲਾ ਵੀ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਵੀ ਖੇਤਾਂ ’ਚ ਕਿਸਾਨਾਂ ਦਾ ਕਾਫ਼ੀ ਝੋਨਾ ਵੱਢਣ ਵਾਲਾ ਬਾਕੀ ਪਿਆ ਹੈ। ਅਜਿਹੇ ’ਚ ਛੋਟੀਆਂ ਦਾਣਾ ਮੰਡੀਆਂ ਬੰਦ ਕਰਨ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਭਾਰੀ ਮੁਸ਼ਕਲ ਆਵੇਗੀ। ਉਨ੍ਹਾਂ ਸਰਕਾਰ ਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਛੋਟੀਆਂ ਦਾਣਾ ਮੰਡੀਆਂ 15 ਨਵੰਬਰ ਤੱਕ ਚਾਲੂ ਰੱਖੀਆਂ ਜਾਣ। ਇਸ ਮੌਕੇ ਕਰਮ ਸਿੰਘ ਮਾਨਾ ਤਲਵੰਡੀ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਜੋਗਿੰਦਰ ਸਿੰਘ ਮਾਨਾ ਤਲਵੰਡੀ, ਸੂਰਤ ਸਿੰਘ ਕੁਦੋਵਾਲ, ਅਮਰੀਕ ਸਿੰਘ ਕੁਦੋਵਾਲ, ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਨਰਿੰਦਰ ਸਿੰਘ ਚੀਮਾ ਲਿੱਟਾਂ, ਸੁਵਿੰਦਰ ਸਿੰਘ ਲਿੱਟਾਂ, ਗੁਰਵਿੰਦਰ ਸਿੰਘ ਮਿੰਟੂ ਲਿੱਟਾਂ, ਕੇਵਲ ਸਿੰਘ ਲਿੱਟਾਂ, ਗੁਰਸੇਵਕ ਸਿੰਘ ਬਾਜਵਾ, ਸੁਖਵਿੰਦਰ ਸਿੰਘ ਚੀਮਾ ਲਿੱਟਾਂ, ਗੁਰਦੇਵ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਗੁਰਮੀਤ ਸਿੰਘ ਖੱਸਣ, ਜੋਗਿੰਦਰ ਸਿੰਘ ਬਾਗਡ਼ੀਆਂ, ਗੁਰਮੀਤ ਸਿੰਘ ਰਾਜਪੁਰ, ਮਲਕੀਤ ਸਿੰਘ ਚੀਮਾ ਕਮਰਾਏ, ਗੁਲਜ਼ਾਰ ਸਿੰਘ ਇੰਸਪੈਕਟਰ ਖੱਸਣ, ਪ੍ਰਿਤਪਾਲ ਸਿੰਘ ਖੱਸਣ, ਬਲਵਿੰਦਰ ਸਿੰਘ ਕਮਰਾਏ, ਸੁਖਦੇਵ ਸਿੰਘ ਐਮ.ਸੀ. ਕਮਰਾਏ, ਕਮਲਜੀਤ ਸਿੰਘ ਬਾਗਡ਼ੀਆਂ, ਮਹਿੰਦਰ ਸਿੰਘ ਬਾਗਡ਼ੀਆਂ, ਉਮਰਾਓ ਸਿੰਘ ਬਾਗਡ਼ੀਆਂ ਅਤੇ ਕੇਵਲ ਸਿੰਘ ਬਾਗਡ਼ੀਆਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।