ਜਲੰਧਰ, 1 ਨਵੰਬਰ (ਸਾਬੀ)-ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਪਣੇ ਘਰ ਨੇੜੇ, ਪਰਿਵਾਰ ਦੇ ਸਾਹਮਣੇ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿਚ ਖੇਡਣਾ ਪੂਰੀ ਟੀਮ ਲਈ ਸ਼ਾਨਦਾਰ ਤੇ ਭਾਵੁਕ ਤਜਰਬਾ ਹੈ। ਸੂਬੇ ਵਿਚ ਪਹਿਲੀ ਵਾਰ ਇੰਨੇ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਬੇਹਦ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਸਟੇਡੀਅਮ ’ਚ ਦਰਸ਼ਕਾਂ ਦਾ ਜੋਸ਼ ਬੇਮਿਸਾਲ ਹੈ। ਇਸ ਨਾਲ ਟੀਮ ਦਾ ਮਨੋਬਲ ਹੋਰ ਵਧਦਾ ਹੈ। ਮੈਂ ਹਾਕੀ ਦੀ ਸ਼ੁਰੂਆਤ ਇੱਥੋਂ ਹੀ ਕੀਤੀ ਸੀ ਤੇ ਉਸੇ ਮੈਦਾਨ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਬਹੁਤ ਵੱਡੀ ਗੱਲ ਹੈ। ਆਲੇ-ਦੁਆਲੇ ਬੈਠੇ ਖਿਡਾਰੀਆਂ ਦੇ ਪਰਿਵਾਰਾਂ ਦੀ ਮੌਜੂਦਗੀ ਇਸ ਅਨੁਭਵ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ।