ਭਾਈ ਮਰਦਾਨਾ ਦੀ ਅੰਸ਼ ਨਾਲ ਸੰਬੰਧਿਤ ਪਰਿਵਾਰਾਂ ਨੇ ਕੈਬਨਿਟ ਮੰਤਰੀ ਨੂੰ ਦਿੱਤਾ ਮੰਗ ਪੱਤਰ
ਲੰਬੀ, 8 ਸਤੰਬਰ (ਮੇਵਾ ਸਿੰਘ)-ਦਰਸ਼ਨ ਲੰਬੀ ਚੇਅਰਮੈਨ ਮੁਸਲਿਮ ਵਿੰਗ ਪੰਜਾਬ ਹਲਕਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਭਾਈ ਮਰਦਾਨਾ ਦੀ ਅੰਸ਼ ਨਾਲ ਸੰਬੰਧਿਤ ਪਰਿਵਾਰਾਂ ਦਾ ਇਕੱਠ ਹੋਇਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਤੌਰ ’ ਤੇ ਸ਼ਮੂਲੀਅਤ ਕੀਤੀ।
ਲੰਬੀ, 8 ਸਤੰਬਰ (ਮੇਵਾ ਸਿੰਘ)-ਦਰਸ਼ਨ ਲੰਬੀ ਚੇਅਰਮੈਨ ਮੁਸਲਿਮ ਵਿੰਗ ਪੰਜਾਬ ਹਲਕਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਭਾਈ ਮਰਦਾਨਾ ਦੀ ਅੰਸ਼ ਨਾਲ ਸੰਬੰਧਿਤ ਪਰਿਵਾਰਾਂ ਦਾ ਇਕੱਠ ਹੋਇਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਤੌਰ ’ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਚੇਅਰਮੈਨ ਦਰਸ਼ਨ ਲੰਬੀ ਅਤੇ ਕਾਫਲਾ ਏ ਮੀਰ ਮਰਦਾਨੇ ਕੇ ਪ੍ਰਧਾਨ ਖਲੀਫਾ ਬੂਟੇ ਸ਼ਾਹ ਸਾਬਰੀ ਨੇ ਕੈਬਨਿਟ ਮੰਤਰੀ ਅੱਗੇ ਸਮੂਹ ਪਰਿਵਾਰਾਂ ਵਲੋਂ ਕੁਝ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਵਿਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਐੱਸ.ਸੀ. ਸਰਟੀਫ਼ਿਕੇਟਾਂ ਦੀ ਬਹਾਲੀ, ਭਾਈ ਮਰਦਾਨਾ ਜੀ ਦੀ ਯਾਦਗਾਰ ਬਣਾਉਣ ਲਈ ਜਗ੍ਹਾ ਦੀ ਮੰਗ ਅਤੇ ਕਈ ਹੋਰ ਵੀ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ਇਕ ਮੰਗ ਪੱਤਰ ਦਿੱਤਾ ਗਿਆ। ਸਮਾਗਮ ਦੇ ਆਖ਼ਿਰ ਵਿਚ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅਸੀਂ ਗੁਰੂ ਸਾਹਿਬ ਦੀ ਯਾਦ ਮਨਾਉਂਦੇ ਹਾਂ ਤਾਂ ਉਸ ਸਮੇਂ ਭਾਈ ਮਰਦਾਨਾ ਜੀ ਨੂੰ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਮੰਗ ਪੱਤਰ ਉਨ੍ਹਾਂ ਨੂੰ ਮੰਗਾਂ ਸੰਬੰਧੀ ਦਿੱਤਾ ਗਿਆ ਹੈ, ਉਹ ਇਨ੍ਹਾਂ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆ ਕੇ ਜਲਦੀ ਪੂਰੀਆਂ ਕਰਵਾਉਣ ਦੀ ਕੋਸ਼ਿਸ ਕਰਨਗੇ। ਇਸ ਮੌਕੇ ਗੁਰਸੇਵਕ ਸਿੰਘ ਲੰਬੀ, ਪਰਮਪ੍ਰੀਤ ਸਿੰਘ ਪਰਮ ਸਰਪੰਚ ਪਿੰਡ ਭਾਗੂ, ਜਸਵਿੰਦਰ ਸਿੰਘ ਭਾਗੂ ਸਾਬਕਾ ਸਰਪੰਚ, ਗੁਰਦਾਸ ਸਿੰਘ ਸਾਬਕਾ ਸਰਪੰਚ ਲੰਬੀ, ਟੋਜੀ ਲੰਬੀ, ਗੁਰਬਾਜ ਪੀ.ਏ., ਗੁਰਲਾਲ ਸਿੰਘ ਲਾਲੀ, ਗੁਰਬਾਜ ਸਿੰਘ ਵਣਵਾਲਾ, ਲਖਵੀਰ ਮੁਹੰਮਦ ਜਨਰਲ ਸਕੱਤਰ, ਮਸ਼ਹੂਰ ਅਲੀ ਖ਼ਜ਼ਾਨਚੀ, ਸਲੀਮ ਮੁਹੰਮਦ ਸਲਾਹਕਾਰ, ਬੱਬੂਖਾਨ ਯੂਥ ਆਗੂ, ਡਾ. ਇਕਬਾਲ ਖਾਨ, ਗੁਰਦਿੱਤਾ ਖਾਨ, ਸਿਕੰਦਰ ਖਾਨ, ਮਨਦੀਪ ਖਾਨ ਕੋਟਕਪੂਰਾ, ਰਫੀਕ ਟੇਲਰ, ਅਮਰੀਕ ਮਾਨਸਾ ਤੇ ਇਕਬਾਲ ਖਾਨ ਲੰਬੀ ਦਾ ਵਿਸ਼ੇਸ ਯੋਗਦਾਨ ਰਿਹਾ। ਸਟੇਜ ਸੰਚਾਲਨ ਪ੍ਰੋਫ਼ੈਸਰ ਜੱਸੀ ਤਲਵੰਡੀ ਸਾਬੋ ਨੇ ਕੀਤਾ।