ਸਰਕਾਰ ਬਜ਼ੁਰਗਾਂ, ਬੱਚਿਆਂ ਤੇ ਲੋੜਵੰਦਾਂ ਲਈ ਹਮੇਸ਼ਾ ਕਾਰਜਸ਼ੀਲ-ਡਾ. ਬਲਜੀਤ ਕੌਰ
ਮੰਡੀ ਲੱਖੇਵਾਲੀ, 28 ਅਕਤੂਬਰ (ਮਿਲਖ ਰਾਜ)-ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਵਿਸ਼ੇਸ਼ ਸਟੇਟ ਐਕਸ਼ਨ ਪਲਾਨ 2026-27 ਤਹਿਤ ਸੀਨੀਅਰ ਸਿਟੀਜ਼ਨ ਲਈ ‘ਸਾਡੇ ਬਜ਼ੁਰਜ ਸਾਡਾ ਮਾਣ’ ਦੇ ਬੈਨਰ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ.
ਮੰਡੀ ਲੱਖੇਵਾਲੀ, 28 ਅਕਤੂਬਰ (ਮਿਲਖ ਰਾਜ)-ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਵਿਸ਼ੇਸ਼ ਸਟੇਟ ਐਕਸ਼ਨ ਪਲਾਨ 2026-27 ਤਹਿਤ ਸੀਨੀਅਰ ਸਿਟੀਜ਼ਨ ਲਈ ‘ਸਾਡੇ ਬਜ਼ੁਰਜ ਸਾਡਾ ਮਾਣ’ ਦੇ ਬੈਨਰ ਹੇਠ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਉਨ੍ਹਾਂ ਆਖਿਆ ਕਿ ਸਾਡੇ ਬਜ਼ੁਰਗ ਸਾਡੇ ਲਈ ਹਮੇਸ਼ਾ ਮਾਣ ਰਹੇ ਹਨ। ਕੋਈ ਵੀ ਕੌਮ ਜਾਂ ਦੇਸ਼ ਬਜ਼ੁਰਜਾਂ ਦੇ ਮਾਰਗ ਦਰਸ਼ਨ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ। ਬਜ਼ੁਰਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸਾਡਾ ਅਹਿਸਾਨ ਨਹੀਂ, ਬਲਕਿ ਫ਼ਰਜ਼ ਬਣਦਾ ਹੈ। ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀਆਂ ਇਨ੍ਹਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਹਿਲਾਂ ਲੋੜਵੰਦ ਬਜ਼ੁਰਗਾਂ ਨੂੰ ਪੈਨਸ਼ਨ ਰਾਸ਼ੀ, ਧਾਰਮਿਕ ਯਾਤਰਾਵਾਂ ਕਰਵਾਉਣ ਤੋਂ ਲੈ ਕੇ ਹੁਣ ਉਨ੍ਹਾਂ ਦੀਆਂ ਬੁਢਾਪੇ ਦੀਆਂ ਛੋਟੀਆਂ-ਵੱਡੀਆਂ ਜ਼ਰੂਰਤਾਂ ਦੀ ਪੂਰਤੀ ਹਿੱਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਲੋੜਵੰਦਾਂ ਲਈ ਟਰਾਈ ਸਾਈਕਲ, ਕਮਰ ਤੇ ਗੋਡਿਆਂ ਦੇ ਦਰਦ ਲਈ ਵਿਸ਼ੇਸ਼ ਮੈਡੀਕਲ ਕਿੱਟਾਂ, ਐਨਕਾਂ ਸਮੇਤ ਹੋਰ ਲੋੜੀਂਦਾ ਸਾਮਾਨ ਸਤਿਕਾਰ ਨਾਲ ਦਿੱਤਾ ਜਾਂਦਾ ਹੈ। ਅੱਜ ਦੇ ਕੈਂਪ ਦੌਰਾਨ ਮੰਡੀ ਤੇ ਪਿੰਡ ਲੱਖੇਵਾਲੀ ਦੇ ਕਰੀਬ 125 ਲੋੜਵੰਦ ਬਜ਼ੁਰਗਾਂ ਨੂੰ ਲੱਖਾਂ ਰੁਪਏ ਦਾ ਸਾਮਾਨ ਉਨ੍ਹਾਂ ਦੀਆਂ ਲੋੜਾਂ ਦੇ ਮੁਤਾਬਕ ਵੰਡਿਆ ਗਿਆ। ਸਰਕਾਰ ਦੇ ਇਸ ਉਪਰਾਲੇ ਤੋਂ ਬਜ਼ੁਰਗ ਬਹੁਤ ਖ਼ੁਸ਼ ਨਜ਼ਰ ਆਏ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਧਾਲੀਵਾਲ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਸ਼ਨ ਬਰਾੜ, ਕੋਆਪ੍ਰੇਟਿਵ ਬੈਂਕ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸਿਮਰਜੀਤ ਸਿੰਘ ਬਰਾੜ, ਰਣਧੀਰ ਸਿੰਘ ਸਰਪੰਚ, ਇਕਬਾਲ ਸਿੰਘ ਬਰਾੜ, ਕੁਲਦੀਪ ਸਿੰਘ ਜਿਉਣਾ ਮੰਡੀ ਲੱਖੇਵਾਲੀ, ਅੰਗਰੇਜ ਸਿੰਘ ਸਰਪੰਚ ਗੰਧੜ, ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਅੰਗਰੇਜ ਸਿੰਘ ਲੱਖੇਵਾਲੀ ਮੌਜੂਦ ਸਨ।