09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡਾ. ਕੇਹਰ ਸਿੰਘ ਮਾਰਗ ਹੋਇਆ ਸੀਵਰੇਜ ਦੇ ਗੰਦੇ ਪਾਣੀ ਤੋਂ ਮੁਕਤ

ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (ਹਰਮਹਿੰਦਰ ਪਾਲ)-ਡਾਕਟਰ ਕੇਹਰ ਸਿੰਘ ਮਾਰਗ (ਕੋਟਕਪੂਰਾ-ਬਠਿੰਡਾ ਬਾਈਪਾਸ) ਲੰਮੇ ਸਮੇਂ ਤੋਂ ਸੀਵਰੇਜ ਦੇ ਪਾਣੀ ਕਾਰਨ ਟੁੱਟ ਫੁੱਟ ਰਿਹਾ ਸੀ। ਸੜਕ ਉਪਰ ਡੂੰਘੇ ਟੋਏ ਬਣ ਗਏ ਸਨ, ਜਿਸ ਕਰਕੇ ਵਾਹਨ ਚਾਲਕਾਂ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਅਜੀਤ ਡੈਸਕ 09-09-2026
ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (ਹਰਮਹਿੰਦਰ ਪਾਲ)-ਡਾਕਟਰ ਕੇਹਰ ਸਿੰਘ ਮਾਰਗ (ਕੋਟਕਪੂਰਾ-ਬਠਿੰਡਾ ਬਾਈਪਾਸ) ਲੰਮੇ ਸਮੇਂ ਤੋਂ ਸੀਵਰੇਜ ਦੇ ਪਾਣੀ ਕਾਰਨ ਟੁੱਟ ਫੁੱਟ ਰਿਹਾ ਸੀ। ਸੜਕ ਉਪਰ ਡੂੰਘੇ ਟੋਏ ਬਣ ਗਏ ਸਨ, ਜਿਸ ਕਰਕੇ ਵਾਹਨ ਚਾਲਕਾਂ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੋਪਹੀਆ ਵਾਹਨ ਚਾਲਕਾਂ ਦੀ ਤਾਂ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ। ਪਾਣੀ ਨੂੰ ਸੜਕ ’ਤੇ ਆਉਣ ਤੋਂ ਰੋਕਣ ਵਾਸਤੇ ਮਿੱਟੀ ਦੇ ਮੋਟੇ ਬੰਨ੍ਹ ਵੀ ਬਣਾਏ ਗਏ। ਗੰਦੇ ਪਾਣੀ ਦਾ ਮੁਸ਼ਕ ਲੋਕਾਂ ਲਈ ਡਾਢੀ ਮੁਸੀਬਤ ਬਣਿਆ ਹੋਇਆ ਸੀ। ਇਸ ਸਭ ਕਾਸੇ ਨੂੰ ਲੈ ਕੇ ਪ੍ਰਸ਼ਾਸਨ ਨੇ ਸੜਕ ਉਤੇ ਸੀਵਰੇਜ ਦਾ ਪਾਣੀ ਸੁੱਟਣ ਵਾਲੇ ਦੁਕਾਨਦਾਰਾਂ ਨੂੰ ਆਪਣੇ ਸੀਵਰੇਜ ਦੇ ਪਾਣੀ ਦਾ ਖ਼ੁਦ ਨਿਪਟਾਰਾ ਕਰਨ ਦੀ ਹਦਾਇਤ ਕੀਤੀ। ਇਸ ’ਤੇ ਕਈ ਦੁਕਾਨਦਾਰਾਂ ਨੇ ਗੰਦਾ ਪਾਣੀ ਚੁੱਕਣ ਵਾਲੇ ਟਰੱਕਾਂ ਨਾਲ ਸੰਪਰਕ ਕੀਤਾ ਅਤੇ ਕਈਆਂ ਨੇ ਆਰਜ਼ੀ ਸੀਵਰੇਜ ਦਾ ਪ੍ਰਬੰਧ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਮੰਡੀ ਬੋਰਡ ਵਲੋਂ ਅਗਸਤ 2025 ਵਿਚ 92 ਲੱਖ ਰੁਪਏ ਜਾਰੀ ਕੀਤੇ ਸਨ, ਪਰ ਸਥਾਨਕ ਪ੍ਰਸ਼ਾਸਨ ਵਲੋਂ ਬਾਈਪਾਸ ਉਪਰ ਸੀਵਰੇਜ ਨਾ ਬਣਾਏ ਜਾਣ ਕਰਕੇ ਵਿਭਾਗ ਵਲੋਂ ਦਿੱਤੇ ਟੈਂਡਰ ਮੁਤਾਬਿਕ ਠੇਕੇਦਾਰ ਦੁਆਰਾ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ, ਜਿਸ ਕਰਕੇ ਬਾਈਪਾਸ ਦੇ ਨਿਰਮਾਣ ਦਾ ਕੰਮ ਠੰਡੇ ਬਸਤੇ ਵਿਚ ਪੈ ਗਿਆ। ਇਸ ਦੌਰਾਨ ਇਸ ਖੇਤਰ ਦੇ ਦੁਕਾਨਦਾਰਾਂ ਤੇ ਲੋਕਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸੀਵਰੇਜ ਪਾਉਣ ਦਾ ਕੰਮ ਜਲਦੀ ਨਿਬੇੜਿਆ ਜਾਵੇ। ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵੈਨਿਸ ਗਰਗ ਨੇ ਦੱਸਿਆ ਕਿ ਡਾਕਟਰ ਕੇਹਰ ਸਿੰਘ ਮਾਰਗ ਦੇ ਨਵ-ਨਿਰਮਾਣ ਵਾਸਤੇ ਬਾਲਾ ਜੀ ਕੰਸਟਰਕਸ਼ਨ ਕੰਪਨੀ ਮਾਨਸਾ ਨੂੰ 92 ਲੱਖ ਰੁਪਏ ਵਿਚ ਠੇਕਾ ਦਿੱਤਾ ਗਿਆ ਹੈ। ਕੰਮ ਅਗਸਤ 2025 ਵਿਚ ਸ਼ੁਰੂ ਹੋਣਾ ਸੀ, ਪਰ ਸੀਵਰੇਜ ਨਾ ਪੈਣ ਕਰਕੇ ਕੰਮ ਸ਼ੁਰੂ ਨਹੀਂ ਹੋਇਆ।
ਪਿਛਲੀ ਖ਼ਬਰ ਭਾਈ ਮਰਦਾਨਾ ਦੀ ਅੰਸ਼ ਨਾਲ ਸੰਬੰਧਿਤ ਪਰਿਵਾਰਾਂ ਨੇ ਕੈਬਨਿਟ ਮੰਤਰੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪੇਂਡੂ ਖੇਤਰਾਂ ’ਚ ਐੱਲ.ਪੀ.ਜੀ. ਸਿਲੰਡਰ ਬੁਕਿੰਗ ਦਾ ਅੰਤਰ ਘਟਾ ਕੇ 25 ਦਿਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।