13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸ਼ਤਰੰਜ ਦੀ ਰਾਣੀ ਮਲਿਕਾ ਹਾਂਡਾ ਨੇ ਮਲੇਸ਼ੀਆ ’ਚ ਜਿੱਤਿਆ ਕਾਂਸੀ ਦਾ ਤਗ਼ਮਾ

ਜਲੰਧਰ,12 ਅਕਤੂਬਰ (ਡਾ. ਜਤਿੰਦਰ ਸਾਬੀ)-ਸ਼ਤਰੰਜ ਦੀ ਹੋਣਹਾਰ ਖਿਡਾਰਨ ਮਲਿਕਾ ਹਾਂਡਾ ਨੇ ਇਕ ਵਾਰ ਫਿਰ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।

ਮਲੇਸ਼ੀਆ ਵਿਖੇ ਏਸ਼ੀਆ ਪੈਸੀਫਿਕ ਡੈਫ਼ ਸ਼ਤਰੰਜ ਚੈਂਪੀਅਨਸ਼ਿਪ ਦੌਰਾਨ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਮਲਿਕਾ ਹਾਂਡਾ ਤਿਰੰਗੇ ਨਾਲ। ਤਸਵੀਰ-ਮੁਨੀਸ਼ 13-10-2026
ਜਲੰਧਰ,12 ਅਕਤੂਬਰ (ਡਾ. ਜਤਿੰਦਰ ਸਾਬੀ)-ਸ਼ਤਰੰਜ ਦੀ ਹੋਣਹਾਰ ਖਿਡਾਰਨ ਮਲਿਕਾ ਹਾਂਡਾ ਨੇ ਇਕ ਵਾਰ ਫਿਰ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਮਲੇਸ਼ੀਆ ਵਿਖੇ 3 ਤੋਂ 10 ਅਕਤੂਬਰ ਤੱਕ ਕਰਵਾਈ ਗਈ ਏਸ਼ੀਆ ਪੈਸੀਫਿਕ ਸਪੋਰਟਸ ਚੈਂਪੀਅਨਸ਼ਿਪ ਦੌਰਾਨ ਮਲਿਕਾ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਮਲਿਕਾ ਨੇ ਨਵੀਂ ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿਖੇ 17 ਤੋਂ 22 ਸਤੰਬਰ ਤੱਕ ਕਰਵਾਈ ਗਈ ਕੌਮੀ ਚੈਂਪੀਅਨਸ਼ਿਪ ’ਚ ਸੋਨ ਤਮਗ਼ਾ ਜਿੱਤਿਆ ਸੀ। ਉਸ ਨੇ ਡੈਫ਼ ਵਰਗ ’ਚ 7 ’ਚੋਂ 6.5 ਅੰਕ ਹਾਸਿਲ ਕਰਦਿਆਂ ਇਹ ਪ੍ਰਾਪਤੀ ਆਪਣੇ ਨਾਂ ਕੀਤੀ। ਮਲਿਕਾ ਨੇ ਸਾਲ 2012 ਵਿਚ ਪਹਿਲੀ ਵਾਰ ਕੌਮੀ ਟੂਰਨਾਮੈਂਟ ਵਿਚ ਹਿੱਸਾ ਲੈ ਕੇ ਸੋਨ ਤਗ਼ਮਾ ਜਿੱਤਿਆ ਸੀ। ਹੁਣ ਤੱਕ ਉਹ 9 ਕੌਮੀ ਸੋਨ ਤਗ਼ਮੇ, 2 ਚਾਂਦੀ ਦੇ ਤਗ਼ਮੇ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ। ਮਲਿਕਾ ਹਾਂਡਾ ਇਕ ਵਿਸ਼ੇਸ਼ ਲੋੜਾਂ ਵਾਲੀ ਖਿਡਾਰਨ ਹੈ, ਜੋ ਨਾ ਤਾਂ ਸੁਣ ਸਕਦੀ ਹੈ ਅਤੇ ਨਾ ਹੀ ਬੋਲ ਸਕਦੀ ਹੈ। ਇਸ ਦੇ ਬਾਵਜੂਦ ਉਸ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਖੇਡਾਂ ਦੇ ਖੇਤਰ ਵਿਚ ਵਿਲੱਖਣ ਮੁਕਾਮ ਹਾਸਿਲ ਕੀਤਾ ਹੈ।ਮਲਿਕਾ ਦਾ ਅਗਲਾ ਟੀਚਾ ਅਗਲੇ ਸਾਲ ਜਨਵਰੀ ਮਹੀਨੇ ਆਸਟ੍ਰੇਲੀਆ ਵਿਖੇ ਹੋਣ ਵਾਲੀਆਂ ਵਿਸ਼ਵ ਡੈਫ਼ਲੰਪਿਕ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੈ। ਹਾਲਾਂਕਿ, ਖੇਡਾਂ ਵਿਚ ਦੇਸ਼ ਦਾ ਨਾਂਅ ਰੌਸ਼ਨ ਕਰਨ ਦੇ ਬਾਵਜੂਦ ਮਲਿਕਾ ਹਾਂਡਾ ਨੂੰ ਅਜੇ ਤੱਕ ਸਰਕਾਰ ਵਲੋਂ ਨਾ ਕੋਈ ਨਕਦ ਇਨਾਮ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਨੌਕਰੀ ਮੁਹੱਈਆ ਕਰਵਾਈ ਗਈ ਹੈ।
ਪਿਛਲੀ ਖ਼ਬਰ ਉਮੇਸ਼ ਸ਼ਰਮਾ ਨੇ ਕੀਤਾ ਵਰਲਡ ਐਕੁਆਟਿਕਸ ਦਾ ਬ੍ਰੌਂਜ਼ ਕੈਟੇਗਰੀ ਟੈਕਨੀਕਲ ਅਫ਼ੀਸ਼ਲ ਕੋਰਸ ਪਾਸ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ ਪੁਸਤਕ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।