03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

2027 ਦੀਆਂ ਚੋਣਾਂ ਲਈ ਭਾਜਪਾ ਵਰਕਰ ਜ਼ਮੀਨੀ ਪੱਧਰ ’ ਤੇ ਜੁੜਣ - ਰਾਕੇਸ਼ ਰਾਠੌਰ / ਜਗਬੀਰ ਬਰਾੜ ਨੂਰਮਹਿਲ ’ਚ ਭਾਜਪਾ ਜ਼ਿਲ੍ਹਾ ਜਲੰਧਰ ਦੱਖਣੀ ਦੀ ਵਿਸ਼ੇਸ਼ ‘ਵਰਕਰ ਮਿਲਣੀ’ ਆਯੋਜਿਤ

ਨੂਰਮਹਿਲ, 3 ਨਵੰਬਰ (ਤਜਿੰਦਰ ਕੁਮਾਰ )-ਭਾਰਤੀ ਜਨਤਾ ਪਾਰਟੀ ਜਿਲ੍ਹਾ ਜਲੰਧਰ ਦੱਖਣੀ ਦੀ ਇੱਕ ਵਿਸ਼ੇਸ਼ ‘ਵਰਕਰ ਮਿਲਣੀ’ ਬੈਠਕ ਨੂਰਮਹਿਲ ਵਿਖੇ ਜ਼ਿਲ੍ਹਾ ਪ੍ਰਧਾਨ ਜਗਬੀਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਸੂਬਾ ਸਕੱਤਰ ਅਮਰਜੀਤ ਸਿੰਘ ਅਮਰੀ ਅਤੇ ਜ਼ਿਲ੍ਹਾ ਸਹਿ-ਪ੍ਰਭਾਰੀ ਅਜੇ ਕੌਸ਼ਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 04-11-2026
ਨੂਰਮਹਿਲ, 3 ਨਵੰਬਰ (ਤਜਿੰਦਰ ਕੁਮਾਰ )-ਭਾਰਤੀ ਜਨਤਾ ਪਾਰਟੀ ਜਿਲ੍ਹਾ ਜਲੰਧਰ ਦੱਖਣੀ ਦੀ ਇੱਕ ਵਿਸ਼ੇਸ਼ ‘ਵਰਕਰ ਮਿਲਣੀ’ ਬੈਠਕ ਨੂਰਮਹਿਲ ਵਿਖੇ ਜ਼ਿਲ੍ਹਾ ਪ੍ਰਧਾਨ ਜਗਬੀਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਸੂਬਾ ਸਕੱਤਰ ਅਮਰਜੀਤ ਸਿੰਘ ਅਮਰੀ ਅਤੇ ਜ਼ਿਲ੍ਹਾ ਸਹਿ-ਪ੍ਰਭਾਰੀ ਅਜੇ ਕੌਸ਼ਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਅਤੇ ਜਿਲ੍ਹਾ ਪ੍ਰਧਾਨ ਜਗਬੀਰ ਬਰਾੜ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਵਰਕਰਾਂ ਵਿੱਚ ਨਵਾਂ ਜੋਸ਼ ਭਰਦਿਆਂ ਆਖਿਆ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ ਤੇ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਯਕੀਨੀ ਬਣਾਈ ਜਾਵੇ। ਇਸ ਮੌਕੇ ਸੀਨੀਅਰ ਆਗੂ ਪੁਨੀਤ ਸ਼ੁਕਲਾ, ਸਰਬਜੀਤ ਸਿੰਘ ਮੱਕੜ, ਸਾਬਕਾ ਜਿਲ੍ਹਾ ਪ੍ਰਧਾਨ ਦੀਪਕ ਸ਼ਰਮਾ, ਹਰੀ ਦੇਵ ਸੰਗਰ, ਰਾਣਾ ਹਰਦੀਪ, ਸੁਦਰਸ਼ਨ ਸੋਬਤੀ, ਯਸ਼ਪਾਲ ਦੁਆ, ਸ਼ੰਮੀ ਖੇੜਾ, ਜਿਲ੍ਹਾ ਮੀਤ ਪ੍ਰਧਾਨ ਹਰਜੀਤ ਰੰਧਾਵਾ, ਗੌਰਵ ਮਹੇ, ਮੀਨੂ ਸ਼ਰਮਾ, ਪਿਆਰਾ ਸਿੰਘ, ਜਨਰਲ ਸਕੱਤਰ ਅਮਰਜੀਤ ਗੋਲਡੀ, ਅਮਰਜੀਤ ਰਾਮ ਪਟਵਾਰੀ, ਅਮਿਤ ਵਿੱਜ, ਸਕੱਤਰ ਮਨਦੀਪ ਸ਼ੁਕਲਾ, ਸਰਤਾਜ ਸਿੰਘ, ਕੁਲਬੀਰ ਬੈਂਸ, ਰਜਿੰਦਰ ਸਿੰਘ ਲਾਤੀਆ, ਅਮਰਜੀਤ ਝੀਤਾ, ਕੁਲਦੀਪ ਮਾਣਕ, ਸ਼ਸ਼ੀ ਭਗਤ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਮਹਿਲਾ ਮੋਰਚਾ ਪ੍ਰਧਾਨ ਮਨੀਸ਼ਾ ਜੈਨ, ਕਿਸਾਨ ਮੋਰਚਾ ਪ੍ਰਧਾਨ ਮੋਹਨ ਸਿੰਘ, ਐੱਸ.ਸੀ. ਮੋਰਚਾ ਪ੍ਰਧਾਨ ਅਸ਼ਵਨੀ ਸੋਂਧੀ, ਡਾ. ਅਮਰਜੀਤ ਥਿੰਦ, ਸਤਿਨਾਮ ਬਿੱਟਾ, ਮਨਜੀਤ ਸਰੋਆ, ਅਰਜੁਨ ਤ੍ਰੇਹਨ, ਦਫ਼ਤਰ ਸਕੱਤਰ ਵਿਕਾਸ ਕੈਂਥ ਅਤੇ ਦਫ਼ਤਰ ਜੁਆਇੰਟ ਸਕੱਤਰ ਅਨਿਲ ਠਾਕੁਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਤੇ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਟਰੱਕ ’ ਚ ਪਰਾਲੀ ਦੀ ‘ ਉੱਚੀ ਲੱਦ ’ ਹਾਈ ਵੋਲਟੇਜ ਤਾਰਾਂ ਨਾਲ ਟਕਰਾਈ , ਲੱਗੀ ਅੱਗ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।