13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਰਗ ਦੇ ਭੋਗਾਂ ’ਤੇ ਸਾਦੇ ਲੰਗਰ ਲਗਾਉਣ ਦਾ ਸੁਨੇਹਾ ਦੇ ਰਹੇ ਹਨ ਦਰਸ਼ਨ ਸਿੰਘ ਸੇਠੀ ਪਿਛਲੇ ਲੰਮੇ ਸਮੇਂ ਤੋਂ ਇਕੱਲੇ ਹੀ ਕਰ ਰਹੇ ਹਨ ਸੜਕਾਂ ਦੇ ਟੋਏ ਭਰਨ ਦਾ ਕੰਮ

ਜਲੰਧਰ, 12 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 13-10-2026
ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਹਰ ਇਨਸਾਨ ਸਮਾਜ ਤੋਂ ਰੋਜ਼ਾਨਾ ਕੁਝ ਨਾ ਕੁਝ ਲੈਂਦਾ ਹੀ ਹੈ, ਜਿਸ ਨਾਲ ਉਸ ਦੇ ਜੀਵਨ ਨਿਰਵਾਹ ’ਚ ਅਸਾਨੀ ਪੈਦਾ ਹੁੰਦੀ ਹੈ, ਪਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਕਰਮਾਂ ਅਤੇ ਸੋਚ ਨਾਲ ਸਮਾਜ ਨੂੰ ਇਸ ਦੇ ਬਦਲੇ ਵਾਪਸ ਕਰਨ ਅਤੇ ਲੋਕਾਂ ਨੂੰ ਸੁੱਖ ਦੇਣ ਦਾ ਜ਼ਰੀਆ ਬਣਦੇ ਹਨ। ਅਜਿਹੀ ਹੀ ਇਕ ਸ਼ਖਸ਼ੀਅਤ ਹੈ, ਦਰਸ਼ਨ ਸਿੰਘ ਸੇਠੀ, ਜੋ ਕਿ ਪਿੱਛਲੇ ਲੰਮੇ ਸਮੇਂ ਤੋਂ ਇਕੱਲੇ ਹੀ ਆਪਣੀ ਕਾਰ ’ਚ ਰੇਤਾ-ਬਜਰੀ ਅਤੇ ਸਾਮਾਨ ਰੱਖ ਕੇ ਆਪਣੇ ਡਰਾਈਵਰ ਅਤੇ ਰਾਹਗੀਰਾਂ ਦੀ ਸਹਾਇਤਾ ਨਾਲ ਸੜਕਾਂ ਦੇ ਟੋਏ ਪੂਰ ਰਹੇ ਹਨ, ਤਾਂ ਜੋ ਕੋਈ ਵਿਅਕਤੀ ਇਨ੍ਹਾਂ ਟੋਇਆਂ ਕਰਕੇ ਹਾਦਸੇ ਦਾ ਸ਼ਿਕਾਰ ਨਾ ਹੋਵੇ। ਸ. ਸੇਠੀ ਨੇ ਜਾਣਕਾਰੀ ਦਿੱਤੀ ਕਿ ਹੁਣ ਉਹ ਉਪਰਾਲਾ ਕਰ ਰਹੇ ਹਨ, ਕਿ ਲੋਕ ਮਰਗ ਦੇ ਭੋਗਾਂ ’ਤੇ ਵਿਖਾਵੇ ਲਈ ਅਤੇ ਆਪਣੀ ਸ਼ਾਨੋ-ਸ਼ੌਕਤ ਲਈ ਮਹਿੰਗੇ ਪਦਾਰਥਾਂ ਦੇ ਲੰਗਰ ਨਾ ਲਗਾਉਣ। ਇਸ ਲਈ ਉਨ੍ਹਾਂ ਵਲੋਂ ਇਸ਼ਤਿਹਾਰ ਛਪਵਾ ਕੇ ਵੰਡੇ ਜਾ ਰਹੇ ਹਨ ਅਤੇ ਉਹ ਗੁਰਦੁਆਰਿਆਂ ਅਤੇ ਸ਼ਮਸ਼ਾਨਘਾਟਾਂ ’ਚ ਬੈਨਰ ਲਗਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ। ਸ. ਸੇਠੀ ਨੇ ਕਿਹਾ ਕਿ ਜੇਕਰ ਅਸੀਂ ਮਰਗ ਦੇ ਭੋਗਾਂ ’ਤੇ ਮਹਿੰਗੇ ਲੰਗਰ ਲਗਾਉਣ ਦੀ ਬਜਾਏ, ਗੁਰਮਰਿਆਦਾ ਅਨੁਸਾਰ ਸਾਦੇ ਲੰਗਰ ਲਗਾਈਏ, ਤਾਂ ਇਸ ਤਰ੍ਹਾਂ ਬਚਾਇਆ ਗਿਆ ਪੈਸਾ, ਗ਼ਰੀਬ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ’ਤੇ ਖ਼ਰਚਿਆ ਜਾ ਸਕਦਾ ਹੈ। ਇਸ ਪੈਸੇ ਨਾਲ ਸਮਾਜ ਸੇਵਾ ਦੇ ਹੋਰ ਵੀ ਕਈ ਕੰਮ ਹੋ ਸਕਦੇ ਹਨ।
ਪਿਛਲੀ ਖ਼ਬਰ ਡਾਕ ਚੌਪਾਲ ਤਹਿਤ ਮੋਬਾਈਲ ਥੀਏਟਰ ਵੈਨ ਮੁਹਿੰਮ ਦੀ ਜਲੰਧਰ ਡਵੀਜ਼ਨ ’ਚ ਸ਼ੁਰੂਆਤ ਅਗਲੀ ਖ਼ਬਰ ਰੇਡੀਓ ਤੇ ਦੂਰਦਰਸ਼ਨ ਨੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ’ਚ ਅਹਿਮ ਭੂਮਿਕਾ ਨਿਭਾਈ-ਡਾ. ਜੌਹਲ ਦਰਸ਼ਕ ਸਰੋਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।