ਰਾਹ ਜਾਂਦੀ ਔਰਤ ਤੋਂ ਪਰਸ ਝਪਟਿਆ
ਚੁਗਿੱਟੀ/ਜੰਡੂ ਸਿੰਘਾ, 9 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਲਾਗਲੇ ਬਿਜਲੀ ਘਰ ਦੇ ਨਜ਼ਦੀਕ ਰਾਹ ਜਾਂਦੀ ਇੱਕ ਔਰਤ ਨੂੰ ਘੇਰ ਕੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਉਸ ਦਾ ਪਰਸ ਝਪਟ ਲਿਆ ਗਿਆ। ਪੀੜਤ ਔਰਤ ਰਮੇਸ਼ ਦੇਵੀ ਮੁਤਾਬਕ ਉਸ ਦੇ ਪਰਸ ’ਚ ਇੱਕ ਮੋਬਾਈਲ ਤੋਂ ਇਲਾਵਾ 1200 ਦੇ ਕਰੀਬ ਨਕਦੀ ਸੀ।
ਅਜੀਤ ਡੈਸਕ
10-10-2026