ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਦੋਮੋਰੀਆ ਪੁਲ ’ਤੇ ਕੰਕਰੀਟ ਦੀਆਂ ਸਲੈਬਾਂ ਪਾਉਣ ਦਾ ਕੰਮ ਸ਼ੁਰੂ
ਚੁਗਿੱਟੀ/ਜੰਡੂ ਸਿੰਘਾ, 8 ਅਕਤੂਬਰ (ਨਰਿੰਦਰ ਲਾਗੂ)-ਲੋਕਾਂ ਦੀ ਸੁਰੱਖਿਆ ਨੂੰ ਸਾਹਮਣੇ ਰੱਖਦੇ ਹੋਏ ਰੇਲ ਵਿਭਾਗ ਵਲੋਂ ਸਥਾਨਕ ਦੋਮੋਰੀਆ ਪੁਲ ’ਤੇ ਕੰਕਰੀਟ ਦੇ ਸਲੈਬ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ 100 ਸਾਲ ਦੇ ਕਰੀਬ ਪੁਰਾਣੇ ਹੋ ਚੁੱਕੇ ਇਸ ਪੁਲ ਨੂੰ ਮਜ਼ਬੂਤ ਕਰਨ ਲਈ ਪਿਛਲੇ ਇੱਕ ਸਾਲ ਤੋਂ ਤਿਆਰੀ ਕੀਤੀ ਜਾ ਰਹੀ ਸੀ।
ਅਜੀਤ ਡੈਸਕ
09-10-2026