ਪਿੰਡ ਜਾਣੀਆਂ ਚਾਹਲ ’ਚ ਵਿਕਾਸ ਕਾਰਜਾਂ ਦੀ ਰਫ਼ਤਾਰ ਰਹੇਗੀ ਤੇਜ਼-ਸਰਪੰਚ ਰਾਣਾ ਜਾਣੀਆਂ
ਲੋਹੀਆਂ ਖਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਵਿਕਾਸ ਵਜੋਂ ਮੋਹਰੀ ਰਹੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਦਿੱਤੇ ਗ੍ਰਾਂਟਾਂ ਦੇ ਖੁੱਲ੍ਹੇ ਗੱਫਿਆਂ ਨਾਲ ਹਰ ਪਿੰਡ ਤੇ ਸ਼ਹਿਰ ’ਚ ਵਿਕਾਸ ਕਾਰਜਾਂ ਦੀ ਝੜੀ ਲੱਗੀ ਪਈ ਹੈ, ਇਸੇ ਦੇ ਚਲਦੇ ਸਾਡੀ ਗ੍ਰਾਮ ਪੰਚਾਇਤ ਪਿੰਡ ਜਾਣੀਆਂ ਚਾਹਲ ਵਲੋਂ ਆਪਣੇ ਪਿੰਡ ’ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਅਤੇ ਪਿੰਡ ਜਾਣੀਆਂ ਚਾਹਲ ਦੇ ਸਰਪੰਚ ਰਣਜੀਤ ਸਿੰਘ ਰਾਣਾ (ਚੇਅਰਮੈਨ ਆਗੂ ਬਲਾਕ ਸੰਮਤੀ, ਲੋਹੀਆਂ) ਨੇ ਕੀਤਾ| ਇਸ ਮੌਕੇ ਬਲਾਕ ਸੰਮਤੀ ਲੋਹੀਆਂ ਦੇ ਚੇਅਰਪਰਸਨ ਬੀਬੀ ਪਵਨਦੀਪ ਕੌਰ ਜਾਣੀਆਂ ਨੇ ਕਿਹਾ ਕਿ ਪਿੰਡ ਦੇ ਬੋਰਾਂ ਵਾਲਿਆਂ ਦੇ ਰਸਤੇ ’ਚ ਲਗਾਈਆਂ ਗਈਆਂ ਇੰਟਰਲਾਕ ਟਾਇਲਾਂ ਦੇ ਉਦਘਾਟਨ ਤੋਂ ਬਾਅਦ ਜਿਥੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ ਅਤੇ ਸਮੁੱਚੀ ਪੰਚਾਇਤ ਦਾ ਵੀ ਧੰਨਵਾਦ ਹੈ| ਇਸ ਮੌਕੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੰਗ ਨੰਬਰਦਾਰ, ਸੁਰਿੰਦਰ ਸਿੰਘ ਪੰਚ, ਪਰਮਜੀਤ ਸਿੰਘ ਪੰਚ, ਬਲਦੇਵ ਸਿੰਘ ਪੰਚ, ਮੁਖਤਿਆਰ ਸਿੰਘ ਪੰਚ, ਬਲਵੀਰ ਸਿੰਘ ਪੰਚ, ਮੇਜਰ ਸਿੰਘ, ਬਲਕਾਰ ਸਿੰਘ, ਤਰੀਥ ਸਿੰਘ, ਲਾਡੀ ਸਮੇਤ ਹੋਰ ਪਿੰਡ ਵਾਸੀ ਵੀ ਹਾਜਰ ਸਨ|