24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਯੂਨੀਵਰਸਿਟੀ ਕਾਲਜ ਜੰਡਿਆਲਾ ਵਿਚ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ

ਜੰਡਿਆਲਾ ਮੰਜਕੀ, 23 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿਚ ਜਸ਼ਨਜੋਤ ਸਿੰਘ ਜੌਹਲ ਦੀ ਅਗਵਾਈ ਅਤੇ ਐਨ. ਐਸ.

ਅਜੀਤ ਡੈਸਕ 24-09-2026
ਜੰਡਿਆਲਾ ਮੰਜਕੀ, 23 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿਚ ਜਸ਼ਨਜੋਤ ਸਿੰਘ ਜੌਹਲ ਦੀ ਅਗਵਾਈ ਅਤੇ ਐਨ.ਐਸ.ਐਸ. ਦੇ ਸਹਿਯੋਗ ਨਾਲ ਰਾਸ਼ਟਰੀ ਆਯੁਰਵੈਦਿਕ ਦਿਵਸ ਮੌਕੇ “ਇੱਕ ਬਿਹਤਰ ਅਤੇ ਅਰੋਗ ਭਵਿੱਖ ਲਈ ਆਯੁਰਵੈਦਿਕ” ਦੇ ਥੀਮ ਵਜੋਂ ਮਨਾਇਆ ਗਿਆ। ਮੁੱਖ ਮਹਿਮਾਨ ਡਾ. ਪ੍ਰਿਯੰਕਾ ਭੰਡਾਰੀ (ਸਿਵਲ ਹਸਪਤਾਲ ਜੰਡਿਆਲਾ) ਨੇ ਸੰਬੋਧਨ ’ਚ ਕਿਹਾ ਕਿ ਆਯੁਰਵੈਦਿਕ ਸਿਰਫ਼ ਇੱਕ ਸਿਹਤ ਸੰਭਾਲ ਪ੍ਰਣਾਲੀ ਨਹੀਂ ਹੈ ਬਲਕਿ ਇਹ ਵਿਅਕਤੀ ਅਤੇ ਵਾਤਾਵਰਣ ਦੇ ਵਿਚਕਾਰ ਤਾਲਮੇਲ ਦੇ ਸਿਧਾਂਤ ਵਿੱਚ ਰਚਿਆ ਗਿਆ ਇੱਕ ਵਿਗਿਆਨ ਹੈ। ਆਯੁਰਵੇਦ ਭਾਰਤ ਦਾ ਇੱਕ ਪ੍ਰਾਚੀਨ ਅਤੇ ਦੇਸੀ ਇਲਾਜ ਵਿਗਿਆਨ ਹੈ। ਕਾਲਜ ਇੰਚਾਰਜ ਜੌਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਭਾਰਤੀ ਪੁਰਾਤਨ ਵੈਦਿਕ ਸਿਹਤ ਪ੍ਰਣਾਲੀ, ਕੁਦਰਤੀ ਜੀਵਨਸ਼ੈਲੀ ਅਤੇ ਆਯੁਰਵੇਦ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਸੀ। ਉਹਨਾਂ ਕਿਹਾ ਕਿ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ।
ਪਿਛਲੀ ਖ਼ਬਰ ਪਿੰਡ ਜਾਣੀਆਂ ਚਾਹਲ ’ਚ ਵਿਕਾਸ ਕਾਰਜਾਂ ਦੀ ਰਫ਼ਤਾਰ ਰਹੇਗੀ ਤੇਜ਼-ਸਰਪੰਚ ਰਾਣਾ ਜਾਣੀਆਂ ਅਗਲੀ ਖ਼ਬਰ ਅੰਬੇਡਕਰ ਆਰਮੀ ਪੰਜਾਬ ਵਲੋਂ ਸ਼ਾਹਕੋਟ ’ਚ ਜਾਗਰੂਕਤਾ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।