24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅੰਬੇਡਕਰ ਆਰਮੀ ਪੰਜਾਬ ਵਲੋਂ ਸ਼ਾਹਕੋਟ ’ਚ ਜਾਗਰੂਕਤਾ ਮੀਟਿੰਗਾਂ

ਸ਼ਾਹਕੋਟ, 23 ਸਤੰਬਰ (ਸੁਖਦੀਪ ਸਿੰਘ)- ਡਾ. ਬੀ.

ਅਜੀਤ ਡੈਸਕ 24-09-2026
ਸ਼ਾਹਕੋਟ, 23 ਸਤੰਬਰ (ਸੁਖਦੀਪ ਸਿੰਘ)- ਡਾ. ਬੀ.ਆਰ. ਅੰਬੇਡਕਰ ਆਰਮੀ ਪੰਜਾਬ ਵਲੋਂ ਸ਼ਾਹਕੋਟ ਦੇ ਪਿੰਡ ਸਾਂਦਾ ’ਚ ਜਗਦੀਸ਼ ਪ੍ਰਧਾਨ ਦੀ ਅਗਵਾਈ ਹੇਠ ਅਤੇ ਸ਼ਾਹਕੋਟ ਦੇ ਮੁਹੱਲਾ ਰਿਸ਼ੀ ਨਗਰ ਵਿਖੇ ਕਪਿਲ ਚੋਪੜਾ ਦੇ ਯਤਨਾਂ ਸਦਕਾ ਦੀਪੂ ਤੇ ਮਨੀ ਭਾਰਦਵਾਜ ਦੀ ਅਗਵਾਈ ਹੇਠ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਜਥੇਬੰਦੀ ਦੇ ਸਰਪ੍ਰਸਤ ਤੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐਸ.ਸੀ. ਸਮਾਜ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਮਨ ਬਣਾ ਚੁੱਕੀ, ਅੰਬੇਡਕਰ ਆਰਮੀ ਪੰਜਾਬ ਦੀ ਟੀਮ ਬਾਬਾ ਸਾਹਿਬ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਦੌਰਾਨ ਅੰਬੇਡਕਰ ਆਰਮੀ ਪੰਜਾਬ ਦੀ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਮੁਹੱਲਾ ਰਿਸ਼ੀ ਨਗਰ ਤੋਂ ਮਨੀ ਭਾਰਦਵਾਜ ਤੇ ਸੂਰਜ ਨੂੰ ਸ਼ਾਹਕੋਟ ਸ਼ਹਿਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਗਗਨ ਪ੍ਰਧਾਨ ਢੰਡੋਵਾਲ, ਕਪਿਲ ਚੋਪੜਾ, ਸੀਨੀਅਰ ਆਗੂ ਪਵਨ ਮੀਏਂਵਾਲ, ਸਾਬਕਾ ਸਰਪੰਚ ਸੁਰਜੀਤ ਸਿੰਘ, ਤਹਿਸੀਲ ਪ੍ਰਧਾਨ ਚਰਨਜੀਤ ਸਲੈਚਾਂ, ਯੂਥ ਆਗੂ ਪੰਕਜ ਚੋਪੜਾ, ਅਮਿਤ ਸੌਂਧੀ, ਅਮਨ ਰਿਸ਼ੀ ਨਗਰ, ਸਾਂਦਾ ਤੋਂ ਬਲਰਾਜ, ਗੋਰਾ, ਡਾ. ਰਾਜ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਚ ਰਾਸ਼ਟਰੀ ਆਯੁਰਵੈਦਿਕ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।