24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅੱਜ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ-ਕੁਲਦੀਪ ਲੁਬਾਣਾ

ਦੂਜੇ ਪਾਸੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਬਾਵਾ ਹੈਨਰੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਧੋਗੜੀ ਰੋਡ ਦਾ ਉਦਘਾਟਨ ਕਾਂਗਰਸ ਸਰਕਾਰ ਦੇ ਸਮੇਂ ਵੀ ਦੋ ਵਾਰ ਹੋਇਆ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਉਦਘਾਟਨ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਸੜਕ ਪੁੱਟਣ ਤੋਂ ਬਾਅਦ ਉਸ ਨੂੰ ਮੁਕੰਮਲ ਕਰਨ ’ਚ ਸਮਾਂ ਲੱਗਦਾ ਹੈ।

ਅਜੀਤ ਡੈਸਕ 24-09-2026
ਦੂਜੇ ਪਾਸੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਬਾਵਾ ਹੈਨਰੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਧੋਗੜੀ ਰੋਡ ਦਾ ਉਦਘਾਟਨ ਕਾਂਗਰਸ ਸਰਕਾਰ ਦੇ ਸਮੇਂ ਵੀ ਦੋ ਵਾਰ ਹੋਇਆ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਉਦਘਾਟਨ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਸੜਕ ਪੁੱਟਣ ਤੋਂ ਬਾਅਦ ਉਸ ਨੂੰ ਮੁਕੰਮਲ ਕਰਨ ’ਚ ਸਮਾਂ ਲੱਗਦਾ ਹੈ। ਲੁਬਾਣਾ ਨੇ ਬਾਵਾ ਹੈਨਰੀ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਇੱਥੋਂ ਤੱਕ ਕਿਹਾ ਕਿ “ਬਾਵਾ ਜੀ ਨੂੰ ਆਪਣੀ ਗੱਲ ਭੁੱਲ ਜਾਂਦੀ ਹੈ” ਅਤੇ ਉਨ੍ਹਾਂ ਨੇ ਬਾਵਾ ਹੈਨਰੀ ਦੀ “ਸੋਚਣ ਸ਼ਕਤੀ ਕਮਜ਼ੋਰ ਹੋ ਗਈ ਹੈ” ਤੱਕ ਦੀ ਟਿੱਪਣੀ ਕਰ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਦੁਕਾਨਦਾਰ ਮਾਮਲੇ ਨੂੰ ਸਿਆਸੀ ਰੰਗ ਦੇ ਰਹੇ ਹਨ ਅਤੇ ਕਦੇ ਇੱਕ ਪਾਰਟੀ ਤੇ ਕਦੇ ਦੂਜੀ ਪਾਰਟੀ ਕੋਲ ਜਾ ਰਹੇ ਹਨ। ਲੁਬਾਣਾ ਨੇ ਇਹ ਵੀ ਕਿਹਾ ਕਿ ਕੁਝ ਦੁਕਾਨਦਾਰ ਖੁਦ ਸੜਕ ਦਾ ਕੰਮ ਨਹੀਂ ਹੋਣ ਦੇਣਾ ਚਾਹੁੰਦੇ। ਹਾਲਾਂਕਿ ਦੁਕਾਨਦਾਰ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹਨ ਅਤੇ ਆਪਣਾ ਮਸਲਾ ਸੜਕ ਅਤੇ ਕਾਰੋਬਾਰ ਨਾਲ ਜੁੜਿਆ ਦੱਸ ਰਹੇ ਹਨ। ਲੁਬਾਣਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਬੰਧਤ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ ਅਤੇ 24 ਸਤੰਬਰ, ਵੀਰਵਾਰ ਨੂੰ ਸੜਕ ਦਾ ਕੰਮ ਮੁੜ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਉਦਘਾਟਨ ਤੋਂ 35 ਦਿਨ ਬਾਅਦ ਵੀ ਧੋਗੜੀ ਰੋਡ ’ਤੇ ਸਿਰਫ਼ ਟੋਏ ਹੀ ਟੋਏ...! ਅਗਲੀ ਖ਼ਬਰ ਖਿਡਾਰੀਆਂ ਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਦੇਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ-ਸਕਾਈ ਰਾਈਡਰਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।