24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਉਦਘਾਟਨ ਤੋਂ 35 ਦਿਨ ਬਾਅਦ ਵੀ ਧੋਗੜੀ ਰੋਡ ’ਤੇ ਸਿਰਫ਼ ਟੋਏ ਹੀ ਟੋਏ...!

ਮਕਸੂਦਾਂ, 23 ਸਤੰਬਰ (ਸੌਰਵ ਮਹਿਤਾ)-ਪਠਾਨਕੋਟ ਚੌਕ ਨੇੜੇ ਪੈਂਦੀ ਧੋਗੜੀ ਰੋਡ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਕਾਰਨ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਸੜਕ ਦੀ ਮਾੜੀ ਹਾਲਤ ਕਾਰਨ ਕਾਰੋਬਾਰ ਪ੍ਰਭਾਵਿਤ ਹੋਣ ਦੀ ਸ਼ਿਕਾਇਤ ਕਰਦੇ ਆ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਸੜਕ ਬਣਨ ਦੀ ਬਜਾਏ ਇਸ ਨੂੰ ਪੁੱਟ ਕੇ ਛੱਡ ਦੇਣ ਕਾਰਨ ਮੁਸ਼ਕਿਲ ਹੋਰ ਵਧ ਗਈ ਹੈ।

ਅਜੀਤ ਡੈਸਕ 24-09-2026
ਮਕਸੂਦਾਂ, 23 ਸਤੰਬਰ (ਸੌਰਵ ਮਹਿਤਾ)-ਪਠਾਨਕੋਟ ਚੌਕ ਨੇੜੇ ਪੈਂਦੀ ਧੋਗੜੀ ਰੋਡ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਕਾਰਨ ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਸੜਕ ਦੀ ਮਾੜੀ ਹਾਲਤ ਕਾਰਨ ਕਾਰੋਬਾਰ ਪ੍ਰਭਾਵਿਤ ਹੋਣ ਦੀ ਸ਼ਿਕਾਇਤ ਕਰਦੇ ਆ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਸੜਕ ਬਣਨ ਦੀ ਬਜਾਏ ਇਸ ਨੂੰ ਪੁੱਟ ਕੇ ਛੱਡ ਦੇਣ ਕਾਰਨ ਮੁਸ਼ਕਿਲ ਹੋਰ ਵਧ ਗਈ ਹੈ। ਧੋਗੜੀ ਰੋਡ ਦੀ ਖਸਤਾ ਹਾਲਤ ਅਤੇ ਧੂੜ-ਮਿੱਟੀ ਕਾਰਨ ਦੁਕਾਨਦਾਰਾਂ ਦੇ ਕਾਰੋਬਾਰ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਦੁਕਾਨਦਾਰਾਂ ਅਨੁਸਾਰ 17 ਅਗਸਤ ਨੂੰ ਮੇਅਰ ਵਨੀਤ ਧੀਰ ਅਤੇ ਨੌਰਥ ਹਲਕਾ ਇੰਚਾਰਜ ਦੀ ਮੌਜੂਦਗੀ ਵਿੱਚ ਸੜਕ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਮੌਕੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਅਤੇ ਵਾਰਡ ਨਾਲ ਸਬੰਧਤ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਵੀ ਮੌਜੂਦ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਦਘਾਟਨ ਤੋਂ ਬਾਅਦ ਸੜਕ ਨੂੰ ਕਈ ਥਾਵਾਂ ਤੋਂ ਤਿੰਨ-ਤਿੰਨ ਫੁੱਟ ਤੱਕ ਪੁੱਟਿਆ ਗਿਆ, ਪਰ ਕੰਮ ਲਗਾਤਾਰ ਅੱਗੇ ਨਹੀਂ ਵਧਿਆ। ਉਨ੍ਹਾਂ ਦੱਸਿਆ ਕਿ ਕੰਮ ਇੱਕ-ਦੋ ਦਿਨ ਚੱਲਣ ਤੋਂ ਬਾਅਦ ਬੰਦ ਹੋ ਗਿਆ ਅਤੇ ਵਿਰੋਧ ਕਰਨ ’ਤੇ ਮੁੜ ਸ਼ੁਰੂ ਹੋ ਕੇ ਫਿਰ ਰੁਕ ਗਿਆ। ਇਸ ਦੌਰਾਨ ਦੁਕਾਨਦਾਰਾਂ ਦੀ ਫਰਿਆਦ ’ਤੇ ਬਾਵਾ ਹੈਨਰੀ ਮੌਕੇ ’ਤੇ ਪੁੱਜੇ, ਕਰੀਬ ਇੱਕ ਘੰਟਾ ਮੌਕੇ ’ਤੇ ਰਹਿ ਕੇ ਉਨ੍ਹਾਂ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਐਕਸੀਅਨ ਪੀ.ਡਬਲਯੂ.ਡੀ., ਏ.ਡੀ.ਸੀ. ਅਮਨਿੰਦਰ ਕੌਰ, ਸੀਵਰੇਜ ਬੋਰਡ ਅਤੇ ਨਗਰ ਨਿਗਮ ਦੇ ਐਸ.ਡੀ.ਓ. ਸਮੇਤ ਸਬੰਧਤ ਅਧਿਕਾਰੀਆਂ ਨਾਲ ਫੋਨ ’ ਤੇ ਗੱਲਬਾਤ ਕਰਕੇ ਕੰਮ ਰੁਕਣ ਦੇ ਕਾਰਨਾਂ ਬਾਰੇ ਜਾਣਕਾਰੀ ਲਈ। ਬਾਵਾ ਹੈਨਰੀ ਨੇ ਕਿਹਾ ਕਿ ਜੇ 17 ਅਗਸਤ ਨੂੰ ਉਦਘਾਟਨ ਤੋਂ ਬਾਅਦ ਕਰੀਬ 35 ਦਿਨਾਂ ਵਿੱਚ ਸੜਕ ਬਣਨ ਦੀ ਬਜਾਏ ਸਿਰਫ਼ ਪੁੱਟੀ ਹੀ ਪਈ ਹੈ ਤਾਂ ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜੇ ਐਤਵਾਰ ਤੱਕ ਕੰਮ ਮੁੜ ਸ਼ੁਰੂ ਨਾ ਹੋਇਆ ਤਾਂ ਦੁਕਾਨਦਾਰਾਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਟ੍ਰੈਫਿਕ ਲਾਈਟਾਂ ਦਾ ਮੁੱਦਾ ਵੀ ਉੱਠਿਆ। ਦੁਕਾਨਦਾਰਾਂ ਨੇ ਦੱਸਿਆ ਕਿ ਲਾਈਟਾਂ ਲੱਗਣ ਦੇ ਬਾਵਜੂਦ ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਚਾਲੂ ਨਹੀਂ ਕੀਤੀਆਂ ਗਈਆਂ, ਜਿਸ ਕਾਰਨ ਹਾਈਵੇ ’ਤੇ ਆਵਾਜਾਈ ਵਿਚਕਾਰ ਲੋਕਾਂ ਅਤੇ ਬੱਚਿਆਂ ਨੂੰ ਲੰਘਣ ਵਿੱਚ ਮੁਸ਼ਕਿਲ ਆ ਰਹੀ ਹੈ।
ਪਿਛਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਅਗਲੀ ਖ਼ਬਰ ਅੱਜ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ-ਕੁਲਦੀਪ ਲੁਬਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।