18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਘੱਟ ਅੰਕ ਆਉਣ ਤੇ ਵਿਦਿਆਰਥਣ ਵਲੋਂ ਜੀਵਨ ਲੀਲ੍ਹਾ ਸਮਾਪਤ 

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 18 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸਕੂਲੀ ਪ੍ਰੀਖਿਆ ਵਿਚੋਂ ਘੱਟ ਅੰਕ ਆਉਣ 'ਤੇ ਇਕ...

ਅਜੀਤ ਡੈਸਕ 18-10-2026

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 18 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸਕੂਲੀ ਪ੍ਰੀਖਿਆ ਵਿਚੋਂ ਘੱਟ ਅੰਕ ਆਉਣ 'ਤੇ ਇਕ ਨਬਾਲਿਗਾ ਵਿਦਿਆਰਥਣ ਵਲੋਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਬੇਹੱਦ ਦੁੱਖਦਾਈ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕਾ ਵਿਦਿਆਰਥਣ ਦੇ ਪੋਸਟਮਾਰਟਮ ਸਮੇਂ ਪੁਲਿਸ ਥਾਣਾ ਮੂਣਕ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਥਾਣਾ ਮੂਣਕ ਦੇ ਪਿੰਡ ਬੱਲਰਾਂ ਦੀ ਸਤਾਰਾਂ ਕੁ ਵਰ੍ਹਿਆਂ ਦੀ ਜਸਮੀਤ ਕੌਰ ਪੁੱਤਰੀ ਬੱਬੂ ਸਿੰਘ ਲਹਿਰਾਗਾਗਾ ਦੇ ਇਕ ਸਕੂਲ ਵਿਚ ਬਾਰਵੀਂ ਜਮਾਤ ਵਿਚ ਪੜ੍ਹਦੀ ਸੀ।

ਸਕੂਲ ਵਲੋਂ ਲਈ ਗਈ ਪ੍ਰੀਖਿਆ ਚੋਂ ਕਿਸੇ ਕਾਰਨ ਉਸ ਦੇ ਨੰਬਰ ਕੁਝ ਘੱਟ ਆਏ ਅਤੇ ਇਸੇ ਗੱਲ ਨੂੰ ਲੈ ਕੇ ਉਸ ਨੇ ਬੀਤੀ 14 ਅਕਤੂਬਰ ਨੂੰ ਆਪਣੇ ਘਰ ਵਿਚ ਹੀ ਕੋਈ ਜ਼ਹਿਰੀਲੀ ਵਸਤੂ ਖਾ ਲਈ। ਪਤਾ ਲੱਗਣ ਤੇ ਪਰਿਵਾਰ ਵਲੋਂ ਉਸ ਨੂੰ ਇਲਾਜ ਲਈ ਲਹਿਰਾ, ਟੋਹਾਣਾ ਅਤੇ ਸੁਨਾਮ ਦੇ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਪਰ ਉਹ ਆਖ਼ਰ ਜ਼ਿੰਦਗੀ ਅਤੇ ਮੌਤ ਨਾਲ ਲੜਦੀ ਹੋਈ ਅੱਜ ਸਵੇਰੇ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਦਮ ਤੋੜ ਗਈ।

ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕਾ ਵਿਦਿਆਰਥਣ ਦੇ ਪਿਤਾ ਬੱਬੂ ਸਿੰਘ ਦੇ ਬਿਆਨਾਂ ਤੇ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕਾ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਪਿਛਲੀ ਖ਼ਬਰ Mohali ਤੋਂ ਗੂੰਜਿਆ ਖੇਡਾਂ ਦਾ ਜਨੂੰਨ, ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਦੀ ਸਾਖ ਨੂੰ ਢਾਹ ਲਾਈ ਹੈ ਗਿਆਨੇਸ਼ ਕੁਮਾਰ ਨੇ - ਆਨੰਦ ਸ਼ਰਮਾ