ਨਵੀਂ ਦਿੱਲੀ, 24 ਨਵੰਬਰ-ਪੁਣੇ ਦੇ ਹਿੰਜਵਾੜੀ ਇਲਾਕੇ ਵਿੱਚ ਸੋਮਵਾਰ ਨੂੰ ਇੱਕ 27 ਸਾਲਾ ਸਾਫਟਵੇਅਰ ਇੰਜੀਨੀਅਰ ਔਰਤ ਦੀ ਕਥਿਤ ਤੌਰ 'ਤੇ ਉਸਦੇ ਪ੍ਰੇਮੀ ਨੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਔਰਤ ਆਪਣੇ ਪੇਇੰਗ ਗੈਸਟ (PG) ਰਿਹਾਇਸ਼ ਵਿੱਚ ਰਹਿੰਦੀ ਸੀ। ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਝਗੜੇ ਦੌਰਾਨ ਨੌਜਵਾਨ ਨੇ ਆਪਣੇ ਹੱਥਾਂ ਨਾਲ ਕੁੜੀ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸਦੀ ਮੌਤ ਹੋ ਗਈ।
ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਕਥਿਤ ਤੌਰ 'ਤੇ ਲੜਕੀ ਦੀ ਲਾਸ਼ ਕੋਲ ਸਾਰੀ ਰਾਤ ਬੈਠ ਕੇ ਗੁਜ਼ਾਰੀ ਅਤੇ ਬਾਅਦ ਵਿੱਚ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।