22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਵੈਦਿਕ ਮੰਤਰਾਂ, ਪੂਜਾ-ਅਰਚਨਾ ਤੇ ਭਜਨ-ਕੀਰਤਨ ਦੀ ਗੂੰਜ ਨਾਲ ਹੋਲਡਨ ਹਿੱਲ ਵਿਖੇ ਨਵੇਂ ਵੈਦਿਕ ਹਿੰਦੂ ਮੰਦਰ ਦਾ ਸ਼ਾਨਦਾਰ ਉਦਘਾਟਨ

ਐਡੀਲੇਡ, 22 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਹੋਲਡਨ ਹਿੱਲ ਵਿਖੇ ਵੈਦਿਕ ਹਿੰਦੂ ਫਾਊਂਡੇਸ਼ਨ ਵਲੋਂ ਸਥਾਪਿਤ ਕੀਤੇ ਗਏ ਨਵੇਂ ਮੰਦਰ ਦਾ ਉਦਘਾਟਨ ਬੜੀ ਸ਼ਾਨੋ-ਸ਼ੌਕਤ, ਪੂਰੀ ਧਾਰਮਿਕ ਸ਼ਰਧਾ ਅਤੇ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ। ਇਸ ਪਵਿੱਤਰ ਸਮਾਗਮ ਵਿਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 23-11-2026

ਐਡੀਲੇਡ, 22 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਹੋਲਡਨ ਹਿੱਲ ਵਿਖੇ ਵੈਦਿਕ ਹਿੰਦੂ ਫਾਊਂਡੇਸ਼ਨ ਵਲੋਂ ਸਥਾਪਿਤ ਕੀਤੇ ਗਏ ਨਵੇਂ ਮੰਦਰ ਦਾ ਉਦਘਾਟਨ ਬੜੀ ਸ਼ਾਨੋ-ਸ਼ੌਕਤ, ਪੂਰੀ ਧਾਰਮਿਕ ਸ਼ਰਧਾ ਅਤੇ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ। ਇਸ ਪਵਿੱਤਰ ਸਮਾਗਮ ਵਿਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦੇ ਉਦਘਾਟਨ ਮੌਕੇ ਸਮੁੱਚਾ ਵਾਤਾਵਰਨ ਵੈਦਿਕ ਮੰਤਰਾਂ, ਪੂਜਾ-ਅਰਚਨਾ, ਆਰਤੀ ਅਤੇ ਭਜਨ-ਕੀਰਤਨ ਨਾਲ ਭਗਤੀਮਈ ਹੋ ਗਿਆ। ਵੈਦਿਕ ਹਿੰਦੂ ਫਾਊਂਡੇਸ਼ਨ, 4 ਪੀਟ ਐਵੇਨਿਊ, ਹੋਲਡਨ ਹਿੱਲ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇ ਇਸ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਅਤੇ ਸ਼ਰਧਾਲੂਆਂ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਉਪਰੰਤ ਪੰਡਿਤ ਜੀ ਵਲੋਂ ਵੈਦਿਕ ਵਿਧੀ-ਵਿਧਾਨ ਅਨੁਸਾਰ ਧਾਰਮਿਕ ਰਸਮਾਂ ਨਿਭਾਈਆਂ ਗਈਆਂ ਅਤੇ ਮੰਦਰ ਵਿਚ ਸਥਾਪਿਤ ਸੁੰਦਰ ਮੂਰਤੀਆਂ ਦੀ ਪੂਜਾ-ਅਰਚਨਾ, ਆਰਤੀ ਤੇ ਮੰਤਰ ਉਚਾਰਨ ਨਾਲ ਮੰਦਰ ਦੀਆਂ ਧਾਰਮਿਕ ਗਤੀਵਿਧੀਆਂ ਦਾ ਸ਼ੁਭ ਆਰੰਭ ਕੀਤਾ ਗਿਆ। ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ ਮੂਰਤੀਆਂ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।ਇਸ ਮੌਕੇ ਦੱਖਣੀ ਆਸਟ੍ਰੇਲੀਆ ਦੀ ਮੰਤਰੀ ਅਤੇ ਮਲਟੀਕਲਚਰਲ ਅਫੇਅਰਜ਼ ਮੰਤਰੀ ਮਾਣਯੋਗ ਨਾਦੀਆ ਕਲੈਂਸੀ ਐੱਮ.ਪੀ., ਟੌਰੈਂਸ ਹਲਕੇ ਦੀ ਸੰਸਦ ਮੈਂਬਰ ਮਿਸ ਮੇਗਨ ਸਪੈਂਸਰ, ਦੱਖਣੀ ਆਸਟ੍ਰੇਲੀਅਨ ਮਲਟੀਕਲਚਰਲ ਕਮਿਸ਼ਨ ਦੇ ਡਿਪਟੀ ਚੇਅਰਮੈਨ ਅਮਰਜੀਤ ਗਰੇਵਾਲ, ਸਟੁਰਟ ਹਲਕੇ ਦੀ ਸੰਘੀ ਸੰਸਦ ਮੈਂਬਰ ਮਿਸ ਕਲੇਅਰ ਕਲਟਰਹੈਮ, ਮਾਣਯੋਗ ਰਸਲ ਵਰਟਲੇ ਐੱਮ.ਐੱਲ.ਸੀ., ਮਾਣਯੋਗ ਮਿਸ਼ੇਲ ਲੈਨਸਿੰਕ ਐੱਮ.ਐੱਲ.ਸੀ. ਅਤੇ ਦੱਖਣੀ ਆਸਟ੍ਰੇਲੀਅਨ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਮਿਸ ਲੁਈਸਾ ਗਰੇਕੋ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਮੌਕੇ ਬੁਲਾਰਿਆਂ ਨੇ ਵੈਦਿਕ ਹਿੰਦੂ ਫਾਊਂਡੇਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਸਥਾਨ ਨਾ ਸਿਰਫ਼ ਲੋਕਾਂ ਦੀ ਧਾਰਮਿਕ ਆਸਥਾ ਨੂੰ ਮਜ਼ਬੂਤ ਕਰਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਮੰਦਰ ਦੀ ਸਥਾਪਨਾ ਨੂੰ ਭਾਰਤੀ ਭਾਈਚਾਰੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਕਰਾਰ ਦਿੱਤਾ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।ਦੁਪਹਿਰ 2 ਵਜੇ ਸ਼ਰਧਾਲੂਆਂ ਵਿੱਚ ਪ੍ਰਸ਼ਾਦ ਵੰਡਿਆ ਗਿਆ, ਜਦਕਿ 2.15 ਵਜੇ ਭਜਨ-ਕੀਰਤਨ ਦਾ ਆਰੰਭ ਹੋਇਆ। ਭਗਤੀ ਭਰੇ ਭਜਨਾਂ ਨੇ ਹਾਜ਼ਰ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਸਮੁੱਚਾ ਮਾਹੌਲ ਧਾਰਮਿਕ ਰੰਗ ਵਿੱਚ ਰੰਗਿਆ ਗਿਆ। ਸਮਾਗਮ ਦੌਰਾਨ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਇਸ ਇਤਿਹਾਸਕ ਧਾਰਮਿਕ ਮੌਕੇ ਨੂੰ ਯਾਦਗਾਰੀ ਬਣਾਇਆ।ਫਾਊਂਡੇਸ਼ਨ ਦੇ ਪ੍ਰਬੰਧਕਾਂ ਮਨੂ ਗੁਪਤਾ, ਅਸ਼ੋਕ ਕੁਮਾਰ, ਗਗਨ ਸ਼ਰਮਾ, ਨਵੀਨ ਮਲਹੋਤਰਾ, ਸੁਨੀਲ ਭਾਟੀਆ, ਵਿਕਾਸ ਕਾਲੀਆ, ਸਨੀ ਅਤੇ ਰਾਜੇਸ਼ ਗਰਗ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਮੰਦਰ ਦੀ ਸਥਾਪਨਾ ਪਿੱਛੇ ਮੁੱਖ ਉਦੇਸ਼ ਭਾਈਚਾਰੇ ਨੂੰ ਧਾਰਮਿਕ ਆਸਥਾ ਦਾ ਸਾਂਝਾ ਕੇਂਦਰ ਪ੍ਰਦਾਨ ਕਰਨ ਦੇ ਨਾਲ-ਨਾਲ ਭਾਰਤੀ ਸੱਭਿਆਚਾਰ, ਰਵਾਇਤਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਮੰਦਰ ਸਿਰਫ਼ ਪੂਜਾ-ਅਰਚਨਾ ਦਾ ਸਥਾਨ ਹੀ ਨਹੀਂ, ਸਗੋਂ ਆਪਸੀ ਪਿਆਰ, ਸਦਭਾਵਨਾ, ਸੇਵਾ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਦਾ ਕੇਂਦਰ ਵੀ ਬਣੇਗਾ।ਪ੍ਰਬੰਧਕਾਂ ਨੇ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚੀਆਂ ਸਾਰੀਆਂ ਸੰਗਤਾਂ, ਵਿਸ਼ੇਸ਼ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਭਾਈਚਾਰੇ ਦੇ ਸਹਿਯੋਗ ਅਤੇ ਅਸ਼ੀਰਵਾਦ ਨਾਲ ਇਹ ਸ਼ੁਭ ਕਾਰਜ ਨੇਪਰੇ ਚੜ੍ਹਿਆ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਮੰਦਰ ਨਾਲ ਜੁੜਨ ਅਤੇ ਇਸ ਧਾਰਮਿਕ ਤੇ ਸਮਾਜਿਕ ਉਪਰਾਲੇ ਨੂੰ ਅੱਗੇ ਵਧਾਉਣ ਦਾ ਸੱਦਾ ਵੀ ਦਿੱਤਾ।

ਪਿਛਲੀ ਖ਼ਬਰ ਨਿਰਭਯਾ ਸਮੂਹਿਕ ਜਬਰ-ਜਨਾਹ ਮਾਮਲੇ ’ਤੇ ਬਰਤਾਨੀਆ ਵਿਚ ਨ੍ਰਿਤ ਨਾਟਿਕਾ ਪੇਸ਼ ਕਰੇਗੀ ਕੱਥਕ ਨ੍ਰਿਤਕੀ ਅਦਿਤੀ ਮੰਗਲਦਾਸ ਅਗਲੀ ਖ਼ਬਰ ਟੈਕਸਾਸ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ‘ਆਇਸ’ ਨੇ ਹਿਰਾਸਤ ’ਚ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।