ਹਿਊਸਟਨ, 22 ਨਵੰਬਰ (ਪੀ.ਟੀ.ਆਈ.)-ਭਾਰਤੀ ਮੂਲ ਦੇ 29 ਸਾਲਾ ਵਿਅਕਤੀ ਨੂੰ ਟੈਕਸਾਸ ਵਿਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਮਹਿਲਾ ਦੀਆਂ ਨਿੱਜੀ ਤਸਵੀਰਾਂ ਗੁਪਤ ਤਰੀਕੇ ਨਾਲ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਅਦਾਲਤ ਦੀ ਕਾਰਵਾਈ ਪੂਰੀ ਹੋਣ ਤੱਕ ਉਹ ਹਿਰਾਸਤ ਵਿਚ ਰਹੇਗਾ। ਅਮਰੀਕਾ ਦੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਏਜੰਸੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਰਾਹੀਂ ਦੱਸਿਆ ਕਿ ਰਘੁਲ ਆਨੰਦਕ੍ਰਿਸ਼ਨਨ ਨੂੰ ਟੈਕਸਾਸ ਦੀ ਇਕ ਕਾਊਂਟੀ ਜੇਲ੍ਹ ਤੋਂ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਮੀਗ੍ਰੇਸ਼ਨ ਅਦਾਲਤ ਦੀ ਕਾਰਵਾਈ ਪੂਰੀ ਹੋਣ ਤੱਕ ਉਹ ‘ਆਇਸ’ ਦੀ ਹਿਰਾਸਤ ਵਿਚ ਰਹੇਗਾ। ਐਫ.ਬੀ.ਆਈ. ਡੇਟਾਬੇਸ ਦੇ ਹੈਕ ਹੋ ਜਾਣਾ ਕੁੱਝ ਸਿਖਣ ਦਾ ਮੌਕਾ ਦੇਵੇਗਾ-ਟਰੰਪ ਵਾਸ਼ਿੰਗਟਨ, 22 ਨਵੰਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫ.ਬੀ.ਆਈ. ਦੇ ਦੇਸ਼ ਭਰ ’ਚ ਵਰਤੇ ਜਾਣ ਵਾਲੇ ਅਪਰਾਧਿਕ ਜਾਣਕਾਰੀ ਵਾਲੇ ਡੇਟਾਬੇਸ ਦੇ ਹੈਕ ਹੋਣ ਦੀਆਂ ਖ਼ਬਰਾਂ ਨੂੰ ‘ਚੰਗੀ ਗੱਲ ਨਹੀਂ’ ਦੱਸਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਕੁਝ ਅਜਿਹੀਆਂ ਗੱਲਾਂ ਦਾ ਪਤਾ ਲੱਗ ਸਕਦਾ ਹੈ, ਜਿਨ੍ਹਾਂ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ।ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਐਫ.ਬੀ.ਆਈ. ਦੇ ਨੈਸ਼ਨਲ ਕ੍ਰਾਈਮ ਇਨਫਰਮੇਸ਼ਨ ਸੈਂਟਰ ਦੇ ਡਾਟਾਬੇਸ ਨੂੰ ਹੈਕ ਕੀਤਾ ਗਿਆ ਹੈ। ਜਦੋਂ ਟਰੰਪ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹਰ ਗੱਲ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਣਾ ਪਸੰਦ ਕਰਦਾ ਹਾਂ। ਟਰੰਪ ਨੇ ਡਾਟਾਬੇਸ ਹੈਕ ਹੋਣ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।