ਨਿਰਭਯਾ ਸਮੂਹਿਕ ਜਬਰ-ਜਨਾਹ ਮਾਮਲੇ ’ਤੇ ਬਰਤਾਨੀਆ ਵਿਚ ਨ੍ਰਿਤ ਨਾਟਿਕਾ ਪੇਸ਼ ਕਰੇਗੀ ਕੱਥਕ ਨ੍ਰਿਤਕੀ ਅਦਿਤੀ ਮੰਗਲਦਾਸ
ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੀ ਪ੍ਰਸਿੱਧ ਕੱਥਕ ਨ੍ਰਿਤਕੀ ਤੇ ਕੋਰੀਓਗ੍ਰਾਫਰ ਅਦਿਤੀ ਮੰਗਲਦਾਸ ਸਾਲ 2012 ਵਿਚ ਦਿੱਲੀ ਵਿਖੇ ਵਾਪਰੇ ਨਿਰਭਯਾ ਸਮੂਹਿਕ ਜਬਰ-ਜਨਾਹ ਤੇ ਕਤਲ ਮਾਮਲੇ ਤੋਂ ਪ੍ਰੇਰਿਤ ਆਪਣੀ ਨ੍ਰਿਤ ਨਾਟਿਕਾ ‘ਵਿਦਿਨ’ ਬਰਤਾਨੀਆ ਵਿਚ ਪੇਸ਼ ਕਰਨ ਜਾ ਰਹੀ ਹੈ। ਇਹ ਵਿਸ਼ੇਸ਼ ਪੇਸ਼ਕਾਰੀ ਲੰਡਨ ਦੇ ਪ੍ਰਸਿੱਧ ਸੈਡਲਰਜ਼ ਵੈਲਜ਼ ਥੀਏਟਰ ਵਿਚ 27 ਅਤੇ 28 ਨਵੰਬਰ ਨੂੰ ਸ਼ਾਮ ਨੂੰ ਹੋਵੇਗੀ।
ਅਜੀਤ ਡੈਸਕ
23-11-2026