10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਲੈਸਟਰ ਵਿਖੇ ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਸਮੇਤ ਬ੍ਰਿਟਿਸ਼ ਅਧਿਕਾਰੀਆਂ ਤੇ ਸਿੱਖ ਜਥੇਬੰਦੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

ਲੈਸਟਰ (ਇੰਗਲੈਂਡ), 9 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਫ਼ੌਜੀਆਂ ਦੀ ਯਾਦ ਵਿਚ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਰਿਮੈਂਬਰੈਂਸ ਸੰਡੇ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬ੍ਰਿਟਿਸ਼ ਪ੍ਰਸ਼ਾਸਨ, ਫ਼ੌਜ, ਪੁਲਿਸ ਤੇ ਸਿੱਖ ਭਾਈਚਾਰੇ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡਿਪਟੀ ਲੈਫ਼ਟੀਨੈਂਟ ਰਿਆਜ਼ ਰਾਵਤ ਬੀ.

ਸ਼ਹੀਦ ਸਿੱਖ ਫੋਜੀਆਂ ਨੂੰ ਸ਼ਰਧਾਜਲੀ ਭੇਟ ਕਰਦੇ ਹੋਏ ਲੈਸਟਰ ਦੇ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ, ਪੰਜ ਸਿੰਘ ਸਾਹਿਬਾਨ ਤੇ ਵੱਖ-ਵੱਖ ਮਹਿਕਮਿਆ, ਸੰਸਥਾਵਾ ਤੇ ਗੁਰੂ ਘਰ ਦੇ ਨੁਮਾਇੰਦੇ। ਤਸਵੀਰ :- ਸੁਖਜਿੰਦਰ ਸਿੰਘ ਢੱਡੇ 10-11-2026
ਲੈਸਟਰ (ਇੰਗਲੈਂਡ), 9 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਫ਼ੌਜੀਆਂ ਦੀ ਯਾਦ ਵਿਚ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਰਿਮੈਂਬਰੈਂਸ ਸੰਡੇ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬ੍ਰਿਟਿਸ਼ ਪ੍ਰਸ਼ਾਸਨ, ਫ਼ੌਜ, ਪੁਲਿਸ ਤੇ ਸਿੱਖ ਭਾਈਚਾਰੇ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡਿਪਟੀ ਲੈਫ਼ਟੀਨੈਂਟ ਰਿਆਜ਼ ਰਾਵਤ ਬੀ.ਈ.ਐਮ., ਡੀ.ਐਲ., ਲੈਸਟਰ ਦੇ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਸਿਟੀ ਮੇਅਰ ਸਰ ਪੀਟਰ ਸੋਲਸਬੀ ਤੇ ਵੱਖ-ਵੱਖ ਕੌਂਸਲਰਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਰਾਇਲ ਨੇਵੀ ਵਲੋਂ ਲੈਫ਼ਟੀਨੈਂਟ ਡੇਵੀਜ਼ ਡਰਬੀਸ਼ਾਇਰ, ਬ੍ਰਿਟਿਸ਼ ਆਰਮੀ ਵਲੋਂ ਮੇਜਰ ਰੌਸ ਗੁੱਡਬੈਂਡ, ਰਾਇਲ ਏਅਰ ਫ਼ੋਰਸ ਵਲੋਂ ਵਾਰੰਟ ਅਫ਼ਸਰ ਬਲਬੀਰ ਸਿੰਘ ਫਲੋਰਾ, ਪੁਲਿਸ ਸਰਵਿਸ ਵਲੋਂ ਚੀਫ਼ ਕਾਂਸਟੇਬਲ ਸੈਂਡਲ ਅਤੇ ਲੈਸਟਰਸ਼ਾਇਰ ਫਾਇਰ ਐਂਡ ਰੈਸਕਿਊ ਸਰਵਿਸ ਵਲੋਂ ਚੀਫ਼ ਫਾਇਰ ਅਫ਼ਸਰ ਕੈਲਮ ਫੈਂਟ ਨੇ ਵੀ ਸ਼ਹੀਦਾਂ ਨੂੰ ਨਮਨ ਕੀਤਾ। ਸਮਾਗਮ ਦੌਰਾਨ ਸਿੱਖ ਭਾਈਚਾਰੇ ਦੀ ਵਿਸ਼ੇਸ਼ ਸ਼ਮੂਲੀਅਤ ਰਹੀ, ਜਿਸ ਵਿਚ ਗੁਰੂ ਨਾਨਕ ਗੁਰਦੁਆਰਾ, ਗੁਰੂ ਅਮਰ ਦਾਸ ਗੁਰਦੁਆਰਾ, ਗੁਰਦੁਆਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ, ਗੁਰਦੁਆਰਾ ਗੁਰੂ ਦਸਮੇਸ਼ ਦਰਬਾਰ, ਗੁਰਦੁਆਰਾ ਸਾਹਿਬ ਲੌਫਬਰੋ, ਗੁਰੂ ਰਵਿਦਾਸ ਗੁਰਦੁਆਰਾ, ਗੁਰੂ ਪੰਥ ਪ੍ਰਕਾਸ਼ ਗੁਰਦੁਆਰਾ, ਗੁਰਦੁਆਰਾ ਸਾਹਿਬ ਰਾਮਗੜ੍ਹੀਆ ਬੋਰਡ ਅਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਦੇ ਨੁਮਾਇੰਦਿਆਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸੇ ਤਰ੍ਹਾਂ ਸਿੱਖ ਫੈਡਰੇਸ਼ਨ ਲੈਸਟਰ, ਸਿੱਖ ਮੋਟਰਜ਼ ਕਲੱਬ, ਲੇਡੀਜ਼ ਸਿੱਖ ਫੈਡਰੇਸ਼ਨ, ਖ਼ਾਲਸਾ ਯੂਥ ਕਲੱਬ, ਸਿੱਖ ਸਪੋਰਟਸ ਐਸੋਸੀਏਸ਼ਨ, ਸਿੱਖ ਵਾਰ ਮੈਮੋਰੀਅਲ ਕਮੇਟੀ ਅਤੇ ਫਾਲਕਨਜ਼ ਪ੍ਰਾਇਮਰੀ ਸਕੂਲ ਦੇ ਨੁਮਾਇੰਦਿਆਂ ਨੇ ਵੀ ਸ਼ਰਧਾਂਜਲੀ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਲੈਸਟਰ ਦੇ ਵਿਕਟੋਰੀਆ ਪਾਰਕ ਵਿਖੇ ਸਾਬਕਾ ਅਸਿਸਟੈਂਟ ਮੇਅਰ ਪਿਆਰਾ ਸਿੰਘ ਕਲੇਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਸਿੱਖ ਫ਼ੌਜੀ ਦੇ ਬੁੱਤ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਲੈਸਟਰ ਦੇ ਸਾਬਕਾ ਲਾਰਡ ਮੇਅਰ ਦੀਪਕ ਬਜਾਜ, ਮੁਖਤਿਆਰ ਸਿੰਘ ਝੰਡੇਰ, ਗੁਰਵਿੰਦਰ ਸਿੰਘ ਸਮਰਾ, ਗੁਰਨਾਮ ਸਿੰਘ ਰੂਪੋਵਾਲ, ਗੁਰਨਾਮ ਸਿੰਘ ਨਵਾਂ ਸ਼ਹਿਰ, ਜਸਪਾਲ ਸਿੰਘ ਕੰਗ, ਗੁਰਵਿੰਦਰ ਕੌਰ ਅਠਵਾਲ, ਸਿੰਦਰ ਕੌਰ ਰਾਏ, ਕਰਤਾਰ ਸਿੰਘ ਸਮੇਤ ਵੱਖ-ਵੱਖ ਗੁਰੂ ਘਰਾਂ ਦੇ ਨੁਮਾਇੰਦੇ ਤੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਲੱਖਾਂ ਭਾਰਤੀ ਫ਼ੌਜੀਆਂ ਨੇ ਬ੍ਰਿਟਿਸ਼ ਫ਼ੌਜਾਂ ਵਿਚ ਸੇਵਾਵਾਂ ਨਿਭਾਈਆਂ ਸਨ, ਜਿਨ੍ਹਾਂ ਵਿਚ ਸਿੱਖ ਫ਼ੌਜੀਆਂ ਦਾ ਵੀ ਵੱਡਮੁੱਲਾ ਯੋਗਦਾਨ ਰਿਹਾ। ਹਜ਼ਾਰਾਂ ਸਿੱਖ ਫ਼ੌਜੀਆਂ ਨੇ ਵਿਸ਼ਵ ਦੇ ਵੱਖ-ਵੱਖ ਜੰਗੀ ਮੋਰਚਿਆਂ ’ਤੇ ਆਪਣੀਆਂ ਜਾਨਾਂ ਨਿਛਾਵਰ ਕਰਕੇ ਬਹਾਦਰੀ ਅਤੇ ਕੁਰਬਾਨੀ ਦੀਆਂ ਅਮਿੱਟ ਮਿਸਾਲਾਂ ਕਾਇਮ ਕੀਤੀਆਂ। ਇਸ ਸ਼ਰਧਾਂਜਲੀ ਸਮਾਗਮ ਰਾਹੀਂ ਜਿੱਥੇ ਵਿਸ਼ਵ ਯੁੱਧਾਂ ਦੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ, ਉੱਥੇ ਹੀ ਬ੍ਰਿਟੇਨ ਦੇ ਇਤਿਹਾਸ ਵਿਚ ਸਿੱਖ ਫ਼ੌਜੀਆਂ ਦੇ ਅਹਿਮ ਯੋਗਦਾਨ ਨੂੰ ਵੀ ਉਜਾਗਰ ਕੀਤਾ ਗਿਆ।
ਪਿਛਲੀ ਖ਼ਬਰ ਅਮਰਜੀਤ ਜੰਮੂ ਦੀ ਅਗਵਾਈ ਹੇਠ ਸਿੱਖ ਬੀਬੀਆਂ ਤੇ ਵਲੰਟੀਅਰਾਂ ਨੇ ਹਜ਼ਾਰਾਂ ਪੌਪੀਆਂ ਬੁਣ ਕੇ ਤਿਆਰ ਕੀਤਾ ਯਾਦਗਾਰੀ ਪਰਦਾ ਅਗਲੀ ਖ਼ਬਰ ਐਬਟਸਫੋਰਡ ਦੇ 10 ਸਾਲਾ ਪੰਜਾਬੀ ਕਰਾਟੇ ਖਿਡਾਰੀ ਨੇ ਸਕਾਟਲੈਂਡ ’ ਚ ਜਿੱਤਿਆ ਸੋਨੇ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।