ਬੱਸ ਤੇ ਬਿਜਲਈ ਸਕੂਟਰ ਦੀ ਭਿਆਨਕ ਟੱਕਰ ਦੌਰਾਨ 19 ਸਾਲਾ ਮੁਟਿਆਰ ਦੀ ਮੌਤ
ਵੈਨਕੂਵਰ, 9 ਨਵੰਬਰ (ਮਲਕੀਤ ਸਿੰਘ)-ਸ਼ਹਿਰ ਦੇ ਕੇਂਦਰੀ ਇਲਾਕੇ ਵਿਚ ਬਿਜਲਈ ਸਕੂਟਰ ਤੇ ਜਨਤਕ ਆਵਾਜਾਈ ਵਾਲੀ ਬੱਸ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਇਸ ਹਾਦਸੇ ਨੇ ਸ਼ਹਿਰ ’ਚ ਬਿਜਲਈ ਸਕੂਟਰਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਅਜੀਤ ਡੈਸਕ
10-11-2026