10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਤੂਫ਼ਾਨ ਦੌਰਾਨ ਚੱਲਦੀ ਕਾਰ ’ ਤੇ ਡਿੱਗਿਆ ਦਰੱਖਤ , ਚਾਲਕ ਦੀ ਮੌਤ

ਵੈਨਕੂਵਰ, 9 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ’ਚ ਆਏ ਤੇਜ਼ ਤੂਫ਼ਾਨ ਦੌਰਾਨ ਇਕ ਦਰੱਖਤ ਕਾਰ ਉੱਪਰ ਡਿੱਗਣ ਕਾਰਨ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਅਜੀਤ ਡੈਸਕ 10-11-2026
ਵੈਨਕੂਵਰ, 9 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ’ਚ ਆਏ ਤੇਜ਼ ਤੂਫ਼ਾਨ ਦੌਰਾਨ ਇਕ ਦਰੱਖਤ ਕਾਰ ਉੱਪਰ ਡਿੱਗਣ ਕਾਰਨ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਨੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰੀ ’ਚ ਖ਼ਰਾਬ ਮੌਸਮ ਅਤੇ ਤੇਜ਼ ਹਵਾਵਾਂ ਦੌਰਾਨ ਇਕ ਦਰੱਖਤ ਅਚਾਨਕ ਚਲਦੀ ਕਾਰ ਉੱਪਰ ਆ ਡਿੱਗਿਆ। ਦਰੱਖਤ ਡਿੱਗਣ ਕਾਰਨ ਕਾਰ ਚਾਲਕ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਨਾਲ ਸਫਰ ਕਰ ਰਿਹਾ ਦੂਸਰਾ ਵਿਅਕਤੀ ਜਖਮੀ ਹੋ ਗਿਆ। ਫਿਲਹਾਲ ਮ੍ਰਿਤਕ ਦੀ ਪਛਾਣ ਸਬੰਧੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਘਟਨਾ ਨੇ ਤੂਫ਼ਾਨੀ ਮੌਸਮ ਦੌਰਾਨ ਸੜਕਾਂ ਉੱਪਰ ਸਫ਼ਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਸਬੰਧੀ ਚਿੰਤਾ ਵਧਾ ਦਿੱਤੀ ਹੈ।
ਪਿਛਲੀ ਖ਼ਬਰ ਦੁਨੀਆ ਭਰ ਦੇ ਉਰਦੂ ਸ਼ਾਇਰਾਂ ਵਲੋਂ ਸ਼ਾਇਰੀ ਦੀ ਬੇਕਮਾਲ ਪੇਸ਼ਕਾਰੀ ਰਾਹੀਂ ਹਾਜ਼ਰੀਨ ਦਾ ਮਨ ਮੋਹਿਆ ਅਗਲੀ ਖ਼ਬਰ 20 ਲੱਖ ਡਾਲਰ ਦੀ ਨਿਵੇਸ਼ ਠੱਗੀ ਦੇ ਮਾਮਲੇ ’ਚ ਭਾਰਤੀ ਵਿਅਕਤੀ ’ਤੇ ਤਿੰਨ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।