29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਾਰਤ-ਜਰਮਨੀ ਦੇ 75 ਸਾਲਾਂ ਦੇ ਕੂਟਨੀਤਕ ਸੰਬੰਧਾਂ ਦੀ ਮਨਾਈ ਵਰ੍ਹੇਗੰਢ

ਬਰਲਿਨ, 27 ਅਕਤੂਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਦੇ ਰਾਸ਼ਟਰੀ ਦਿਵਸ ਮੌਕੇ ਬੀਤੀ ਰਾਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜਰਮਨੀ ਦੇ ਸ਼ਾਂਤੀਪੂਰਨ ਮੁੜ ਏਕੀਕਰਨ ਦੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਭਾਰਤ ਅਤੇ ਜਰਮਨੀ ਦਰਮਿਆਨ ਸਥਾਪਤ ਕੂਟਨੀਤਕ ਸੰਬੰਧਾਂ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ।

ਅਜੀਤ ਡੈਸਕ 29-10-2026

ਬਰਲਿਨ, 27 ਅਕਤੂਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਦੇ ਰਾਸ਼ਟਰੀ ਦਿਵਸ ਮੌਕੇ ਬੀਤੀ ਰਾਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜਰਮਨੀ ਦੇ ਸ਼ਾਂਤੀਪੂਰਨ ਮੁੜ ਏਕੀਕਰਨ ਦੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਭਾਰਤ ਅਤੇ ਜਰਮਨੀ ਦਰਮਿਆਨ ਸਥਾਪਤ ਕੂਟਨੀਤਕ ਸੰਬੰਧਾਂ ਦੇ 75 ਸਾਲ ਪੂਰੇ ਹੋਣ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ। ਸਮਾਗਮ ਦੌਰਾਨ ਦੱਸਿਆ ਗਿਆ ਕਿ ਜਰਮਨੀ ਦੇ ਲਗਭਗ ਚਾਰ ਦਹਾਕਿਆਂ ਦੀ ਵੰਡ ਤੋਂ ਬਾਅਦ ਸ਼ਾਂਤੀਪੂਰਨ ਮੁੜ ਏਕੀਕਰਨ ਨੂੰ 36 ਸਾਲ ਪੂਰੇ ਹੋ ਗਏ ਹਨ। ਇਹ ਇਤਿਹਾਸਕ ਮੌਕਾ ਜਰਮਨੀ ਦੇ ਲੋਕਾਂ ਲਈ ਏਕਤਾ, ਸ਼ਾਂਤੀ ਅਤੇ ਸਾਂਝੇ ਭਵਿੱਖ ਦੀ ਮਹੱਤਤਾ ਨੂੰ ਦਰਸਾਉਂਦਾ ਹੈ।ਇਸ ਸਾਲ ਦੇ ਸਮਾਗਮ ਦੀ ਵਿਸ਼ੇਸ਼ਤਾ ਭਾਰਤ ਅਤੇ ਜਰਮਨੀ ਵਿਚਾਲੇ 75 ਸਾਲਾਂ ਦੇ ਕੂਟਨੀਤਕ ਸੰਬੰਧਾਂ ਦੀ ਵਰ੍ਹੇਗੰਢ ਵੀ ਰਹੀ। ਦੋਵਾਂ ਦੇਸ਼ਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਸੰਬੰਧਾਂ ਅਤੇ ਆਪਸੀ ਸਹਿਯੋਗ ਦੀ ਮਹੱਤਤਾ ਨੂੰ ਇਸ ਮੌਕੇ ਉਜਾਗਰ ਕੀਤਾ ਗਿਆ।ਸਮਾਗਮ ਵਿਚ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਰਮਨੀ ਦੇ ਰਾਸ਼ਟਰੀ ਦਿਵਸ ਅਤੇ ਭਾਰਤ-ਜਰਮਨੀ ਕੂਟਨੀਤਕ ਸੰਬੰਧਾਂ ਦੀ 75ਵੀਂ ਵਰ੍ਹੇਗੰਢ ਦਾ ਇਹ ਸਾਂਝਾ ਜਸ਼ਨ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ, ਆਪਸੀ ਸਮਝ ਅਤੇ ਸਹਿਯੋਗ ਦੀ ਲੰਬੀ ਪਰੰਪਰਾ ਨੂੰ ਦਰਸਾਉਂਦਾ ਹੈ।

ਪਿਛਲੀ ਖ਼ਬਰ ਗਲਤੀ ਨਾਲ ਰੇਸ ਦਬਾਉਣ ਕਾਰਨ ਟਕਰਾਈਆਂ 3 ਕਾਰਾਂ ਅਗਲੀ ਖ਼ਬਰ ਮਨਮੀਤ ਅਲੀਸ਼ੇਰ ਦੀ 10 ਵੀਂ ਬਰਸੀ ਮੌਕੇ ਬ੍ਰਿਸਬੇਨ ਵਿਚ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।