20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕਨੈਕਟੀਕਟ ’ ਚ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਿਕਰੀ ਦਾ ਪਰਦਾਫਾਸ਼ ਤਿੰਨ ਦੁਕਾਨਾਂ ’ਤੇ ਛਾਪੇ, ਚਾਰ ਗ੍ਰਿਫ਼ਤਾਰ

ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਮਿਡਲਟਾਊਨ ਸ਼ਹਿਰ ਵਿਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਿਕਰੀ ਦੇ ਦੋਸ਼ ਹੇਠ ਤਿੰਨ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਦੇ ਨਾਲ ਨਕਦੀ ਅਤੇ ਚੋਰੀ ਦਾ ਸਾਮਾਨ ਵੀ ਬਰਾਮਦ ਹੋਇਆ ਹੈ।

ਅਜੀਤ ਡੈਸਕ 20-10-2026
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੇ ਕਨੈਕਟੀਕਟ ਸੂਬੇ ਦੇ ਮਿਡਲਟਾਊਨ ਸ਼ਹਿਰ ਵਿਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਵਿਕਰੀ ਦੇ ਦੋਸ਼ ਹੇਠ ਤਿੰਨ ਦੁਕਾਨਾਂ ’ਤੇ ਛਾਪੇਮਾਰੀ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਦੇ ਨਾਲ ਨਕਦੀ ਅਤੇ ਚੋਰੀ ਦਾ ਸਾਮਾਨ ਵੀ ਬਰਾਮਦ ਹੋਇਆ ਹੈ। ਪੁਲਿਸ ਅਨੁਸਾਰ ਸਥਾਨਕ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਗੁਪਤ ਜਾਂਚ ਸ਼ੁਰੂ ਕੀਤੀ ਗਈ। ਜਾਂਚ ਅਧਿਕਾਰੀਆਂ ਨੇ ਦੁਕਾਨਾਂ ਤੋਂ ਮਾਰੀਜੁਆਨਾ ਖਰੀਦ ਕੇ ਸਬੂਤ ਇਕੱਠੇ ਕੀਤੇ।ਇਸ ਤੋਂ ਬਾਅਦ ਮੇਨ ਸਟਰੀਟ ਸਥਿਤ ਵੇਪ ਵਾਲਟ ਅਤੇ ਬੀਡੀ ਗਰੋਸਰੀ ਐਂਡ ਫੂਡ ਦੀਆਂ ਦੋ ਦੁਕਾਨਾਂ ਦੀ ਤਲਾਸ਼ੀ ਲਈ ਗਈ। ਪੁਲਿਸ ਨੂੰ ਦੋਵਾਂ ਗਰੋਸਰੀ ਦੁਕਾਨਾਂ ਵਿਚੋਂ ਹਾਲ ਹੀ ਵਿਚ ਹੋਈ ਇੱਕ ਚੋਰੀ ਦੇ ਔਜ਼ਾਰ ਵੀ ਲੁਕਾਏ ਹੋਏ ਮਿਲੇ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਈਸਟ ਹਾਰਟਫੋਰਡ ਦੀ ਜੇਲਿਸ ਮਾਡੇਰਾ (22), ਨਿਊਯਾਰਕ ਦੇ ਬਰੁਕਲਿਨ ਵਾਸੀ ਐੱਮ.ਡੀ. ਇਸਮਾਈਲ ਹੁਸੈਨ (35), ਮਿਡਲਟਾਊਨ ਦੇ ਨੂਰ ਕਰੀਮ (27) ਅਤੇ ਰੌਕੀ ਹਿੱਲ ਦੇ ਵੈਂਕਟੇਸ਼ ਰੁੱਪਾ (27) ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਨਸ਼ੀਲੇ ਪਦਾਰਥ ਰੱਖਣ ਅਤੇ ਵੇਚਣ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਵੇਪ ਵਾਲਟ ਦੁਕਾਨ ਪਹਿਲਾਂ ਵੀ ਅਜਿਹੀ ਕਾਰਵਾਈ ਦਾ ਸਾਹਮਣਾ ਕਰ ਚੁੱਕੀ ਹੈ। ਮਾਰਚ ਵਿਚ ਇਸ ਦੁਕਾਨ ਤੋਂ ਕਰੀਬ 2.6 ਪੌਂਡ ਗੈਰਕਾਨੂੰਨੀ ਮਾਰੀਜੁਆਨਾ ਉਤਪਾਦ ਜ਼ਬਤ ਕੀਤੇ ਗਏ ਸਨ। ਹੁਣ ਗ੍ਰਿਫ਼ਤਾਰ ਕੀਤੇ ਚਾਰਾਂ ਮੁਲਜ਼ਮਾਂ ਨੂੰ 30 ਅਕਤੂਬਰ ਨੂੰ ਮਿਡਲਟਾਊਨ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।
ਪਿਛਲੀ ਖ਼ਬਰ ਲੰਡਨ ਫਿਲਮ ਫੈਸਟੀਵਲ ਵਿਚ ਭਾਰਤੀ ਫਿਲਮ ‘ਪਾਕੀਜ਼ਾ’ ਨੇ ਮੁੜ ਜਿੱਤੇ ਦਰਸ਼ਕਾਂ ਦੇ ਦਿਲ ਅਗਲੀ ਖ਼ਬਰ ਏਕਤਾ ਵਿਸ਼ਨੋਈ ਨੇ ਵਿਸ਼ਵ ਮਾਸਟਰਜ਼ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ 3 ਸੋਨ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।