17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਤਿੰਨ ਦੋਸਤਾਂ ਨੇ ਕਿਸ਼ਤੀ ਰਾਹੀਂ 8 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਚਿਆ ਇਤਿਹਾਸ

ਵੈਨਕੂਵਰ, 17 ਨਵੰਬਰ (ਮਲਕੀਤ ਸਿੰਘ) – ਹੌਸਲੇ, ਦ੍ਰਿੜ੍ਹ ਇਰਾਦੇ ਤੇ ਮਨੁੱਖਤਾ ਦੀ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਤਿੰਨ ਪੁਰਾਣੇ ਦੋਸਤਾਂ ਨੇ ਕੈਨੇਡਾ ਵਿਚ ਕਿਸ਼ਤੀ ਰਾਹੀਂ ਲਗਭਗ 8 ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਸਫਲਤਾਪੂਰਵਕ ਪੂਰਾ ਕੀਤਾ ਹੈ । ਲਗਾਤਾਰ 219 ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ ਇਹ ਤਿੰਨੇ ਸਾਹਸੀ ਨੌਜਵਾਨ ਵੈਨਕੂਵਰ ਦੇ ਪ੍ਰਸਿੱਧ ਜੈਰੀਕੋ ਬੀਚ ਪਹੁੰਚੇ, ਜਿੱਥੇ ਉਨ੍ਹਾਂ ਦੀ ਇਸ ਅਨੋਖੀ ਪ੍ਰਾਪਤੀ ਨੇ ਲੋਕਾਂ ਦਾ ਧਿਆਨ ਖਿੱਚਿਆ ।

ਅਜੀਤ ਡੈਸਕ 18-11-2026
ਵੈਨਕੂਵਰ, 17 ਨਵੰਬਰ (ਮਲਕੀਤ ਸਿੰਘ) – ਹੌਸਲੇ, ਦ੍ਰਿੜ੍ਹ ਇਰਾਦੇ ਤੇ ਮਨੁੱਖਤਾ ਦੀ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਤਿੰਨ ਪੁਰਾਣੇ ਦੋਸਤਾਂ ਨੇ ਕੈਨੇਡਾ ਵਿਚ ਕਿਸ਼ਤੀ ਰਾਹੀਂ ਲਗਭਗ 8 ਹਜ਼ਾਰ ਕਿਲੋਮੀਟਰ ਦਾ ਲੰਮਾ ਸਫ਼ਰ ਸਫਲਤਾਪੂਰਵਕ ਪੂਰਾ ਕੀਤਾ ਹੈ । ਲਗਾਤਾਰ 219 ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ ਇਹ ਤਿੰਨੇ ਸਾਹਸੀ ਨੌਜਵਾਨ ਵੈਨਕੂਵਰ ਦੇ ਪ੍ਰਸਿੱਧ ਜੈਰੀਕੋ ਬੀਚ ਪਹੁੰਚੇ, ਜਿੱਥੇ ਉਨ੍ਹਾਂ ਦੀ ਇਸ ਅਨੋਖੀ ਪ੍ਰਾਪਤੀ ਨੇ ਲੋਕਾਂ ਦਾ ਧਿਆਨ ਖਿੱਚਿਆ । ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨਾਂ ਦੋਸਤਾਂ ਨੇ ਆਪਣੀ ਇਸ ਲੰਮੀ ਯਾਤਰਾ ਦੌਰਾਨ ਕੈਨੇਡਾ ਦੇ 6 ਸੂਬਿਆਂ ਵਿੱਚੋਂ ਲੰਘਦਿਆਂ ਦਰਿਆਵਾਂ, ਝੀਲਾਂ ਅਤੇ ਹੋਰ ਜਲ ਮਾਰਗਾਂ ਰਾਹੀਂ ਹਜ਼ਾਰਾਂ ਕਿਲੋਮੀਟਰ ਦਾ ਫ਼ਾਸਲਾ ਤੈਅ ਕੀਤਾ । ਇਸ ਯਾਤਰਾ ਦਾ ਮਕਸਦ ਕੇਵਲ ਸਾਹਸ ਦਾ ਪ੍ਰਦਰਸ਼ਨ ਕਰਨਾ ਨਹੀਂ ਸੀ, ਸਗੋਂ ਕੈਨੇਡਾ ਦੇ ਉੱਤਰੀ ਤੇ ਦੂਰ-ਦੁਰਾਡੇ ਇਲਾਕਿਆਂ ਵਿਚ ਵਸਦੇ ਮੂਲ ਨਿਵਾਸੀ ਭਾਈਚਾਰਿਆਂ ਦੀ ਸਹਾਇਤਾ ਲਈ ਧੰਨ ਇਕੱਠਾ ਕਰਨਾ ਵੀ ਸੀ । ਇਸ ਮੁਹਿੰਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਤਿੰਨਾਂ ਦੋਸਤਾਂ ਨੇ ਆਧੁਨਿਕ ਆਵਾਜਾਈ ਦੇ ਸਾਧਨਾਂ ਦੀ ਥਾਂ ਚੱਪੂਆਂ ਨਾਲ ਚੱਲਣ ਵਾਲੀ ਕਿਸ਼ਤੀ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਅਨੋਖਾ ਫ਼ੈਸਲਾ ਕੀਤਾ । ਇੰਨੇ ਲੰਮੇ ਸਮੇਂ ਤੱਕ ਪਾਣੀ ਵਿਚ ਸਫ਼ਰ ਕਰਨਾ ਸਰੀਰਕ ਤੇ ਮਾਨਸਿਕ ਤੌਰ ’ਤੇ ਵੱਡੀ ਚੁਣੌਤੀ ਮੰਨਿਆ ਜਾਂਦਾ ਹੈ । ਕੈਨੇਡਾ ਵਰਗੇ ਵਿਸ਼ਾਲ ਦੇਸ਼ ਵਿਚ ਹਜ਼ਾਰਾਂ ਕਿਲੋਮੀਟਰ ਦੇ ਜਲ ਮਾਰਗਾਂ ਰਾਹੀਂ ਯਾਤਰਾ ਕਰਨਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ । ਇਸ ਦੌਰਾਨ ਯਾਤਰੀਆਂ ਨੂੰ ਮੌਸਮ ਵਿਚ ਤਬਦੀਲੀਆਂ, ਲੰਮੇ ਫ਼ਾਸਲਿਆਂ ਤੇ ਲਗਾਤਾਰ ਚੱਪੂ ਚਲਾਉਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਯਾਤਰਾ ਨੇ ਕੈਨੇਡਾ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿਣ ਵਾਲੇ ਮੂਲ ਨਿਵਾਸੀ ਭਾਈਚਾਰਿਆਂ ਦੀਆਂ ਲੋੜਾਂ ਵੱਲ ਵੀ ਧਿਆਨ ਖਿੱਚਿਆ ਹੈ।
ਪਿਛਲੀ ਖ਼ਬਰ ਕੈਨੇਡਾ ’ ਚ 23 ਸਾਲਾ ਪੰਜਾਬੀ ਨੌਜਵਾਨ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਨੌਜਵਾਨਾਂ ਦੇ ਰੁਜ਼ਗਾਰ ਤੇ ਭੱਤਿਆਂ ਵਿਚ ਸੁਧਾਰਾਂ ਦੀ ਸਿਫ਼ਾਰਸ਼ - ਐਲਨ ਮਿਲਬਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।