17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨੌਜਵਾਨਾਂ ਦੇ ਰੁਜ਼ਗਾਰ ਤੇ ਭੱਤਿਆਂ ਵਿਚ ਸੁਧਾਰਾਂ ਦੀ ਸਿਫ਼ਾਰਸ਼ - ਐਲਨ ਮਿਲਬਰਨ

ਗਲਾਸਗੋ, 17 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਵਿਚ ਪੜ੍ਹਾਈ, ਰੁਜ਼ਗਾਰ ਜਾਂ ਸਿਖਲਾਈ ਤੋਂ ਬਾਹਰ ਰਹਿ ਰਹੇ ਲਗਭਗ ਦਸ ਲੱਖ ਨੌਜਵਾਨਾਂ ਦੀ ਮਦਦ ਲਈ ਯੂ. ਕੇ.

ਅਜੀਤ ਡੈਸਕ 18-11-2026
ਗਲਾਸਗੋ, 17 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨੀਆ ਵਿਚ ਪੜ੍ਹਾਈ, ਰੁਜ਼ਗਾਰ ਜਾਂ ਸਿਖਲਾਈ ਤੋਂ ਬਾਹਰ ਰਹਿ ਰਹੇ ਲਗਭਗ ਦਸ ਲੱਖ ਨੌਜਵਾਨਾਂ ਦੀ ਮਦਦ ਲਈ ਯੂ.ਕੇ. ਦੇ ਸਾਬਕਾ ਸਿਹਤ ਮੰਤਰੀ ਐਲਨ ਮਿਲਬਰਨ ਦੀ ਸੁਤੰਤਰ ਸਮੀਖਿਆ ਰਿਪੋਰਟ ਜਾਰੀ ਹੋਈ ਹੈ । ਇਸ ਵਿਚ 18 ਤੋਂ 24 ਸਾਲ ਦੇ ਨੌਜਵਾਨਾਂ ਨੂੰ ਕੰਮ, ਪੜ੍ਹਾਈ ਜਾਂ ਸਿਖਲਾਈ ਦੇ ਮੌਕਿਆਂ ਨਾਲ ਜੋੜਨ ਤੇ ਸਿਹਤ ਤੇ ਰੁਜ਼ਗਾਰ ਸਹਾਇਤਾ ਇਕੱਠੀ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ । ਰਿਪੋਰਟ ਵਿਚ ਨਵਾਂ ਨੌਜਵਾਨ ਭੱਤਾ ਤੇ ਅਪੰਗਤਾ ਨਾਲ ਜੁੜੀਆਂ ਲੋੜਾਂ ਲਈ ਵੱਖਰੀ ਸਹਾਇਤਾ ਪ੍ਰਣਾਲੀ ਸੁਝਾਈ ਗਈ ਹੈ । ਮਿਲਬਰਨ ਨੇ ਮੰਨਿਆ ਕਿ ਕੁਝ ਲੋਕਾਂ ਨੂੰ ਸ਼ੁਰੂ ਵਿਚ ਘੱਟ ਆਰਥਿਕ ਮਦਦ ਮਿਲ ਸਕਦੀ ਹੈ । ਇਹ ਹਾਲੇ ਸਿਫ਼ਾਰਸ਼ਾਂ ਹਨ ਅਤੇ ਮੌਜੂਦਾ ਭੱਤਿਆਂ ਦੇ ਨਿਯਮ ਆਪਣੇ ਆਪ ਨਹੀਂ ਬਦਲੇ । ਸਕਾਟਲੈਂਡ ਵਿਚ ਸਿੱਖਿਆ, ਸਿਹਤ ਤੇ ਹੁਨਰ ਸਿਖਲਾਈ ਸਕਾਟਿਸ਼ ਸਰਕਾਰ ਦੇ ਅਧੀਨ ਹਨ, ਜਦਕਿ ਯੂਨੀਵਰਸਲ ਕ੍ਰੈਡਿਟ ਬਰਤਾਨਵੀ ਸਰਕਾਰ ਦੇ ਅਧੀਨ ਹੈ । ਇਸ ਲਈ ਸਾਰੀਆਂ ਤਜਵੀਜ਼ਾਂ ਸਕਾਟਲੈਂਡ ਵਿਚ ਇੱਕੋ ਢੰਗ ਨਾਲ ਲਾਗੂ ਨਹੀਂ ਹੋਣਗੀਆਂ । ਪਹਿਲੇ ਮੰਤਰੀ ਜੌਨ ਸਵਿਨੀ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਸੁਧਾਰਾਂ ਕਾਰਨ ਸਕਾਟਲੈਂਡ ਦੇ ਬਜਟ ਵਿਚ ਕਟੌਤੀ ਅਸਵੀਕਾਰਯੋਗ ਹੋਵੇਗੀ ।
ਪਿਛਲੀ ਖ਼ਬਰ ਤਿੰਨ ਦੋਸਤਾਂ ਨੇ ਕਿਸ਼ਤੀ ਰਾਹੀਂ 8 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਚਿਆ ਇਤਿਹਾਸ ਅਗਲੀ ਖ਼ਬਰ ਈਰਾਨ ਵਲੋਂ ਬਹਿਰੀਨ ਵਿਚ ਅਮਰੀਕੀ ਟਿਕਾਣੇ ’ ਤੇ ਤੀਜਾ ਹਮਲਾ , ਮੱਧ ਪੂਰਬ ਵਿਚ ਤਣਾਅ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।