17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਚੁੱਪੀ ਲਈ ਭੁਗਤਾਨ ਮਾਮਲੇ ’ ਚ ਦੋਸ਼ੀ ਠਹਿਰਾਉਣ ਦਾ ਫ਼ੈਸਲਾ ਰੱਦ ਕਰਵਾਉਣ ਲਈ ਟਰੰਪ ਦੀ ਦੋਹਰੀ ਅਪੀਲ

ਨਿਊਯਾਰਕ, 17 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਖ਼ਿਲਾਫ਼ ਚੁੱਪੀ ਬਦਲੇ ਰਕਮ ਦੇਣ ਨਾਲ ਜੁੜੇ ਮਾਮਲੇ ਵਿਚ ਆਏ ਦੋਸ਼ੀ ਕਰਾਰ ਦੇ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਹਨ । ਇਸ ਮਾਮਲੇ ਨੂੰ ਨਿਊਯਾਰਕ ਦੀ ਸੂਬਾਈ ਅਦਾਲਤ ਤੋਂ ਸੰਘੀ ਅਦਾਲਤ ਵਿਚ ਤਬਦੀਲ ਕਰਵਾਉਣ ਦੀ ਮੰਗ ’ਤੇ ਦੂਜੇ ਸਰਕਟ ਦੀ ਸੰਘੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਸੁਣਵਾਈ ਕੀਤੀ, ਪਰ ਕੋਈ ਤੁਰੰਤ ਫ਼ੈਸਲਾ ਨਹੀਂ ਸੁਣਾਇਆ ।

ਅਜੀਤ ਡੈਸਕ 18-11-2026
ਨਿਊਯਾਰਕ, 17 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਖ਼ਿਲਾਫ਼ ਚੁੱਪੀ ਬਦਲੇ ਰਕਮ ਦੇਣ ਨਾਲ ਜੁੜੇ ਮਾਮਲੇ ਵਿਚ ਆਏ ਦੋਸ਼ੀ ਕਰਾਰ ਦੇ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਕਾਨੂੰਨੀ ਲੜਾਈ ਲੜ ਰਹੇ ਹਨ । ਇਸ ਮਾਮਲੇ ਨੂੰ ਨਿਊਯਾਰਕ ਦੀ ਸੂਬਾਈ ਅਦਾਲਤ ਤੋਂ ਸੰਘੀ ਅਦਾਲਤ ਵਿਚ ਤਬਦੀਲ ਕਰਵਾਉਣ ਦੀ ਮੰਗ ’ਤੇ ਦੂਜੇ ਸਰਕਟ ਦੀ ਸੰਘੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਸੁਣਵਾਈ ਕੀਤੀ, ਪਰ ਕੋਈ ਤੁਰੰਤ ਫ਼ੈਸਲਾ ਨਹੀਂ ਸੁਣਾਇਆ । ਜ਼ਿਕਰਯੋਗ ਹੈ ਕਿ ਮਈ 2024 ਵਿਚ ਟਰੰਪ ਨੂੰ ਅਦਾਕਾਰਾ ਸਟੌਰਮੀ ਡੈਨੀਅਲਜ਼ ਨੂੰ ਦਿੱਤੇ 1 ਲੱਖ 30 ਹਜ਼ਾਰ ਡਾਲਰ ਦੇ ਭੁਗਤਾਨ ਨੂੰ ਲੁਕਾਉਣ ਲਈ ਕਾਰੋਬਾਰੀ ਰਿਕਾਰਡਾਂ ਵਿਚ ਹੇਰਾਫੇਰੀ ਕਰਨ ਦੇ 34 ਗੰਭੀਰ ਅਪਰਾਧਿਕ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ । ਹਾਲਾਂਕਿ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਸੁਣਾਈ ਗਈ, ਪਰ ਦੋਸ਼ੀ ਕਰਾਰ ਦੇਣ ਵਾਲਾ ਫ਼ੈਸਲਾ ਅਜੇ ਵੀ ਕਾਇਮ ਹੈ । ਟਰੰਪ ਨੇ ਲਗਾਤਾਰ ਕਿਸੇ ਵੀ ਗ਼ਲਤ ਕੰਮ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਹੈ । ਟਰੰਪ ਦੀ ਕਾਨੂੰਨੀ ਟੀਮ ਸੂਬਾਈ ਅਪੀਲੀ ਅਦਾਲਤ ਵਿਚ ਫ਼ੈਸਲੇ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਮਾਮਲੇ ਨੂੰ ਸੰਘੀ ਅਦਾਲਤ ਵਿਚ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ । ਉਨ੍ਹਾਂ ਦਾ ਮਕਸਦ ਰਾਸ਼ਟਰਪਤੀ ਵਜੋਂ ਸਰਕਾਰੀ ਕੰਮਾਂ ਲਈ ਮਿਲਦੀ ਕਾਨੂੰਨੀ ਛੋਟ ਦੇ ਆਧਾਰ ’ਤੇ ਕੇਸ ਖ਼ਾਰਜ ਕਰਵਾਉਣਾ ਹੈ । ਟਰੰਪ ਦੇ ਵਕੀਲ ਰੌਬਰਟ ਜਿਊਫਰਾ ਜੂਨੀਅਰ ਨੇ ਸੰਘੀ ਅਦਾਲਤ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਤੁਰੰਤ ਆਪਣੇ ਅਧੀਨ ਲਿਆ ਜਾਵੇ ਅਤੇ ਸੂਬਾਈ ਅਦਾਲਤ ਵਿਚ ਚੱਲ ਰਹੀ ਅਪੀਲ ਦੀ ਕਾਰਵਾਈ ਰੋਕੀ ਜਾਵੇ। ਉਨ੍ਹਾਂ ਦਲੀਲ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਸੁਪਰੀਮ ਕੋਰਟ ਤੱਕ ਪਹੁੰਚਣ ਲਈ ਕਈ ਸਾਲ ਲੱਗ ਸਕਦੇ ਹਨ । ਸੁਣਵਾਈ ਦੌਰਾਨ ਜੱਜਾਂ ਨੇ ਇਸ ਗੱਲ ’ਤੇ ਸਵਾਲ ਉਠਾਏ ਕਿ ਸੂਬਾਈ ਅਦਾਲਤ ਵਿਚ ਦਲੀਲਾਂ ਸੁਣੇ ਜਾਣ ਤੋਂ ਬਾਅਦ ਮਾਮਲੇ ਨੂੰ ਸੰਘੀ ਪ੍ਰਣਾਲੀ ਵਿਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿਚ ਦੋਵੇਂ ਅਦਾਲਤਾਂ ਦੇ ਫ਼ੈਸਲਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।
ਪਿਛਲੀ ਖ਼ਬਰ ਹਰਜਿੰਦਰ ਸਿੰਘ ਥਾਣਾ ਮੁਖੀ ਬਿਆਸ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਅਮਰੀਕਾ ’ ਚ ਉਡਾਣਾਂ ਰੁਕਣ ’ ਤੇ ਟਰੰਪ ਨੇ ਬਾਇਡਨ ਨੂੰ ਠਹਿਰਾਇਆ ਜ਼ਿੰਮੇਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।