ਜਿੱਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸੇਫ ਸਰੀ ਕਲੀਜਨ ਦੇ ਜੇਤੂ ਉਮੀਦਵਾਰ ਤੇ ਸਮਰਥਕ
ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)-ਸਿਟੀ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਸਨਿਚਰਵਾਰ ਤਕਰੀਬਨ ਰਾਤ 10 ਵਜੇ ਤੋਂ ਬਾਅਦ ਜਿਉਂ ਹੀ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ ਜਿੱਤ ਵੱਲ ਵਧਦੀ ਜਾ ਰਹੀ ਸੇਫ ਸਰੀ ਕਲੀਸ਼ਨ ਸਲੇਟ ਦੇ ਸਮਰਥਕਾਂ ਦਾ ਵੱਡਾ ਜਮਾਵੜਾ ਸਰੀ ਸਥਿਤ ਬੰਬੇ ਬੈਂਕੁਟ ਹਾਲ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਅਖੀਰ ’ਚ ਜੇਤੂਆਂ ਦੇ ਨਾਂਅ ਸਪੱਸ਼ਟ ਹੋਣ ਮਗਰੋਂ ਉੱਥੇ ਵੱਡੇ ਵਿਆਹ ਦੇ ਜਸ਼ਨਾਂ ਵਰਗਾ ਮਾਹੌਲ ਸਿਰਜਿਆ ਨਜ਼ਰ ਆਇਆ।
ਅਜੀਤ ਡੈਸਕ
20-10-2026