07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜਗਰੂਪ ਸਿੰਘ ਬਰਾੜ ਨੇ ਚੋਣ ਮੁਹਿਮ ਨੂੰ ਭਖਾਇਆ ਐਨ . ਡੀ . ਪੀ . ਦੀ ਜਿੱਤ ਦਾ ਕੀਤਾ ਦਾਅਵਾ

ਵੈਨਕੂਵਰ, 6 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 24 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਚ ਮੁੜ ਐਨ. ਡੀ.

ਅਜੀਤ ਡੈਸਕ 07-10-2026
ਵੈਨਕੂਵਰ, 6 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 24 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਚ ਮੁੜ ਐਨ.ਡੀ.ਪੀ. ਪਾਰਟੀ ਵਲੋਂ ਫਲੀਡਵੁਡ ਵਿਧਾਨ ਸਭਾ ਹਲਕੇ ਤੋਂ ਚੋਣ ਪਿੜ ਚ ਨਿਤਾਰੇ ਗਏ ਸਾਬਕਾ ਮਾਈਨਿੰਗ ਮੰਤਰੀ ਜਗਰੂਪ ਸਿੰਘ ਬਰਾੜ ਵਲੋਂ ਆਪਣੀ ਚੋਣ ਮੁਹਿੰਮ ਨੂੰ ਭੱਠੀ ਵਾਗ ਮਘਾਉਂਦਿਆਂ ਆਪਣੀਆਂ ਚੋਣ ਸਰਗਰਮੀਆਂ ਚ ਤੇਜੀ ਲਿਆਂਦੀ ਗਈ ਹੈ। ਬੀਤੇ ਦਿਨ ਫਰੇਜ਼ਰਵੇਅ ਸਥਿਤ ਆਪਣੇ ਮੁੱਖ ਚੋਣ ਦਫਤਰ ਵਿੱਚ ਵੱਡੀ ਗਿਣਤੀ ਚ ਪੁੱਜੇ ਆਪਣੇ ਸਮਰਥਕਾਂ ਨੂੰ ਸਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਮੁੜ ਡੇਵਿਡ ਈਬੀ ਦੀ ਅਗਵਾਈ ਵਾਲੀ ਸੁਬਾਈ ਸਰਕਾਰ ਦਾ ਬਣਨਾ ਤੈਅ ਹੈ ਕਿਉਂਕਿ ਐਨ.ਡੀ.ਪੀ. ਦੀ ਮੁੱਖ ਵਿਰੋਧੀ ਸਿਆਸੀ ਧਿਰ ਕੰਸਰਵੇਟਵ ਦੇ ਆਗੂ ਆਪਸੀ ਕਾਟੋ ਕਲੇਸ਼ ਵਿੱਚ ਉਲਝੇ ਹੋਏ ਹਨ ਅਤੇ ਉਨਾਂ ਦਾ ਜਨਤਾ ਦੇ ਅਹਿਮ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਨ.ਡੀ.ਪੀ. ਵਾਲੀ ਸੁਬਾਈ ਸਰਕਾਰ ਵਲੋਂ ਕੀਤੇ ਗਏ ਲੋਕ ਭਲਾਈ ਕਾਰਜਾਂ ਦੀ ਬਦੌਲਤ ਹੀ ਬ੍ਰਿਟਿਸ਼ ਕੋਲੰਬੀਆ ਦੇ ਵੋਟਰ ਉਨ੍ਹਾਂ ਦਾ ਸਾਥ ਦੇਣ ਦਾ ਮਨ ਬਣਾ ਚੁੱਕੇ ਹਨ।
ਪਿਛਲੀ ਖ਼ਬਰ ਸਰੀ ਸਿਟੀ ਚੋਣਾਂ : ਸਰੀ ਕਨੈਕਟ ਵਲੋਂ ਕੀਤੀ ਭਰਵੀਂ ਚੋਣ ਰੈਲੀ ‘ ਚ ਵੱਡੀ ਗਿਣਤੀ ਸਮਰਥਕਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਸਕਾਟਲੈਂਡ ਦੀਆਂ ਜਣੇਪਾ ਸੇਵਾਵਾਂ ਦੀ ਦੇਸ਼ ਪੱਧਰੀ ਸੁਤੰਤਰ ਜਾਂਚ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।