ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਬਰਤਾਨੀਆ ਦੇ ਮੁੜ ਯੂਰਪੀਅਨ ਯੂਨੀਅਨ ’ ਚ ਸ਼ਾਮਿਲ ਹੋਣ ਦੇ ਦਿੱਤੇ ਸੰਕੇਤ
ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਯੂਰਪੀ ਯੂਨੀਅਨ ਨਾਲ ਸਬੰਧਾਂ ਅਤੇ ਬ੍ਰੈਗਜ਼ਿਟ ਦੇ ਭਵਿੱਖ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਐਂਡੀ ਬਰਨਹੈਮ ਦੇ ਤਾਜ਼ਾ ਬਿਆਨ ਨੂੰ ਬ੍ਰੈਗਜ਼ਿਟ ਸਬੰਧੀ ਨੀਤੀ ਵਿੱਚ ਸੰਭਾਵੀ ਵੱਡੇ ਬਦਲਾਅ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਲੰਡਨ, 22 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਯੂਰਪੀ ਯੂਨੀਅਨ ਨਾਲ ਸਬੰਧਾਂ ਅਤੇ ਬ੍ਰੈਗਜ਼ਿਟ ਦੇ ਭਵਿੱਖ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਐਂਡੀ ਬਰਨਹੈਮ ਦੇ ਤਾਜ਼ਾ ਬਿਆਨ ਨੂੰ ਬ੍ਰੈਗਜ਼ਿਟ ਸਬੰਧੀ ਨੀਤੀ ਵਿੱਚ ਸੰਭਾਵੀ ਵੱਡੇ ਬਦਲਾਅ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਸੰਕੇਤ ਦਿੱਤਾ ਹੈ ਕਿ ਅਗਲੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਯੂਰਪੀ ਯੂਨੀਅਨ ਵਿੱਚ ਮੁੜ ਸ਼ਾਮਿਲ ਹੋਣ ਦਾ ਮੁੱਦਾ ਵਿਚਾਰਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਕੋਈ ਪੱਕਾ ਵਾਅਦਾ ਜਾਂ ਨੀਤੀਗਤ ਐਲਾਨ ਨਹੀਂ ਕੀਤਾ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸ਼ਮੂਲੀਅਤ ਲਈ ਰਵਾਨਾ ਹੋਣ ਮੌਕੇ ਬਰਨਹੈਮ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਯੂਰਪੀ ਯੂਨੀਅਨ ਨਾਲ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਯੂਰਪੀ ਯੂਨੀਅਨ ਦੀ ‘ਮੇਡ ਇਨ ਯੂਰਪ’ ਯੋਜਨਾ ਵਿੱਚ ਬਰਤਾਨੀਆ ਨੂੰ ਭਰੋਸੇਯੋਗ ਭਾਈਵਾਲ ਵਜੋਂ ਸ਼ਾਮਿਲ ਕਰਨ ਦੀ ਇੱਛਾ ਵੀ ਪ੍ਰਗਟਾਈ। ਇਸ ਤੋਂ ਪਹਿਲਾਂ ਬਰਨਹੈਮ ਨੇ ਕਿਹਾ ਸੀ ਕਿ ਉਹ ਆਪਣੇ ਜੀਵਨ ਕਾਲ ਵਿੱਚ ਬਰਤਾਨੀਆ ਨੂੰ ਮੁੜ ਯੂਰਪੀ ਯੂਨੀਅਨ ਦਾ ਮੈਂਬਰ ਬਣਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਹ 2016 ਦੇ ਬ੍ਰੈਗਜ਼ਿਟ ਰੈਫਰੈਂਡਮ ਦੇ ਨਤੀਜੇ ਦਾ ਸਤਿਕਾਰ ਕਰਦੇ ਹਨ ਅਤੇ ਫਿਲਹਾਲ ਇਸ ਮੁੱਦੇ ਉੱਤੇ ਮੁੜ ਰੈਫਰੈਂਡਮ ਕਰਵਾਉਣ ਦੇ ਹੱਕ ਵਿੱਚ ਨਹੀਂ ਹਨ। ਫਿਲਹਾਲ ਬਰਤਾਨੀਆ ਦੇ ਯੂਰਪੀ ਯੂਨੀਅਨ ਵਿੱਚ ਮੁੜ ਸ਼ਾਮਿਲ ਹੋਣ ਦਾ ਕੋਈ ਅਧਿਕਾਰਤ ਫੈਸਲਾ ਨਹੀਂ ਹੋਇਆ ਹੈ। ਬਰਨਹੈਮ ਦੇ ਤਾਜ਼ਾ ਬਿਆਨ ਨੇ ਭਵਿੱਖ ਵਿੱਚ ਬ੍ਰੈਗਜ਼ਿਟ ਸਬੰਧੀ ਨੀਤੀ ਬਦਲਣ ਦੀ ਸੰਭਾਵਨਾ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।