14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜਰਮਨੀ ਵਿਚ 12 ਦੇਸ਼ਾਂ ਦੇ ਨਾਗਰਿਕਾਂ ਲਈ ਬਿਨਾਂ ਯੋਗਤਾ ਸਬੂਤ ਨੌਕਰੀ ਦਾ ਰਾਹ ਆਸਾਨ ਫੈਡਰਲ ਐਂਪਲਾਇਮੈਂਟ ਏਜੰਸੀ ਦੀ ਮਨਜ਼ੂਰੀ ਜ਼ਰੂਰੀ, ਨਿਯਮਤ ਪੇਸ਼ਿਆਂ ਲਈ ਵੱਖਰੀਆਂ ਸ਼ਰਤਾਂ ਲਾਗੂ

ਬਰਲਿਨ, 13 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਨੇ 11 ਦੇਸ਼ਾਂ ਦੇ ਨਾਗਰਿਕਾਂ ਲਈ ਵਿਸ਼ੇਸ਼ ਨਿਯਮ ਤਹਿਤ ਨੌਕਰੀ ਦਾ ਰਾਹ ਆਸਾਨ ਕੀਤਾ ਹੈ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕੁਝ ਰੁਜ਼ਗਾਰਾਂ ਲਈ ਰਿਹਾਇਸ਼ੀ ਪਰਮਿਟ ਹਾਸਲ ਕਰਨ ਵਾਸਤੇ ਆਪਣੀ ਪੇਸ਼ੇਵਰ ਯੋਗਤਾ ਦੀ ਮਾਨਤਾ ਜਾਂ ਉਸ ਦਾ ਸਬੂਤ ਦੇਣਾ ਲਾਜ਼ਮੀ ਨਹੀਂ ਹੋਵੇਗਾ।

ਅਜੀਤ ਡੈਸਕ 14-09-2026
ਬਰਲਿਨ, 13 ਸਤੰਬਰ (ਲਖਵਿੰਦਰ ਸਿੰਘ ਵਲਟੋਹਾ)-ਜਰਮਨੀ ਨੇ 11 ਦੇਸ਼ਾਂ ਦੇ ਨਾਗਰਿਕਾਂ ਲਈ ਵਿਸ਼ੇਸ਼ ਨਿਯਮ ਤਹਿਤ ਨੌਕਰੀ ਦਾ ਰਾਹ ਆਸਾਨ ਕੀਤਾ ਹੈ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕੁਝ ਰੁਜ਼ਗਾਰਾਂ ਲਈ ਰਿਹਾਇਸ਼ੀ ਪਰਮਿਟ ਹਾਸਲ ਕਰਨ ਵਾਸਤੇ ਆਪਣੀ ਪੇਸ਼ੇਵਰ ਯੋਗਤਾ ਦੀ ਮਾਨਤਾ ਜਾਂ ਉਸ ਦਾ ਸਬੂਤ ਦੇਣਾ ਲਾਜ਼ਮੀ ਨਹੀਂ ਹੋਵੇਗਾ।ਇਸ ਸੂਚੀ ਵਿਚ ਅੰਡੋਰਾ, ਆਸਟ੍ਰੇਲੀਆ, ਇਜ਼ਰਾਈਲ, ਜਾਪਾਨ, ਕੈਨੇਡਾ, ਦੱਖਣੀ ਕੋਰੀਆ, ਮੋਨਾਕੋ, ਨਿਊਜ਼ੀਲੈਂਡ, ਸੈਨ ਮਰੀਨੋ, ਯੂਨਾਈਟਿਡ ਕਿੰਗਡਮ (ਗ੍ਰੇਟ ਬ੍ਰਿਟੇਨ ਅਤੇ ਨਾਰਦਰਨ ਆਇਰਲੈਂਡ) ਅਤੇ ਅਮਰੀਕਾ ਸ਼ਾਮ f ਲ ਹਨ।ਹਾਲਾਂਕਿ, ਸਿਰਫ਼ ਇਨ੍ਹਾਂ ਦੇਸ਼ਾਂ ਦਾ ਨਾਗਰਿਕ ਹੋਣਾ ਜਰਮਨੀ ਵਿੱਚ ਆਪਣੇ ਆਪ ਕੰਮ ਕਰਨ ਦਾ ਅਧਿਕਾਰ ਨਹੀਂ ਦਿੰਦਾ। ਰੁਜ਼ਗਾਰ ਲਈ ਫੈਡਰਲ ਐਂਪਲਾਇਮੈਂਟ ਏਜੰਸੀ ਦੀ ਮਨਜ਼ੂਰੀ ਸਮੇਤ ਹੋਰ ਲਾਗੂ ਸ਼ਰਤਾਂ ਪੂਰੀਆਂ ਕਰਨੀ ਹੋਣਗੀਆਂ।ਨਿਯਮਤ ਪੇਸ਼ਿਆਂ, ਜਿਵੇਂ ਡਾਕਟਰੀ, ਵਿੱਚ ਪੇਸ਼ੇਵਰ ਮਾਨਤਾ ਅਤੇ ਲਾਇਸੈਂਸ ਦੀਆਂ ਵੱਖਰੀਆਂ ਸ਼ਰਤਾਂ ਲਾਗੂ ਰਹਿਣਗੀਆਂ। ਜ਼ਿਕਰਯੋਗ ਹੈ ਕਿ ਕੁਝ ਸਰੋਤਾਂ ਵਿਚ 12 ਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਜਰਮਨ ਸਰਕਾਰ ਦੀ ਅਧਿਕਾਰਤ ਸੂਚੀ ਅਨੁਸਾਰ ਯੂਨਾਈਟਿਡ ਕਿੰਗਡਮ ਅਤੇ ਨਾਰਦਰਨ ਆਇਰਲੈਂਡ ਨੂੰ ਇੱਕੋ ਦੇਸ਼ ਮੰਨਿਆ ਗਿਆ ਹੈ, ਇਸ ਲਈ ਕੁੱਲ ਗਿਣਤੀ 11 ਬਣਦੀ ਹੈ।
ਪਿਛਲੀ ਖ਼ਬਰ ਅਮਰੀਕਾ ਵਿਚ ਡੀਜਲ ਦੀਆਂ ਕੀਮਤਾਂ ਵਧਣ ਨਾਲ ਵਧੇਗੀ ਮਹਿੰਗਾਈ ਅਗਲੀ ਖ਼ਬਰ ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਤਿੰਨ ਪਹੀਆ ਵਾਹਨ ਦੇ ਚਾਲਕ ਦੀ ਹਾਦਸੇ ਉਪਰੰਤ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।