10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਤੇਲੰਗਾਨਾ ’ਚ ਖੇਲੋ ਇੰਡੀਆ ਯੂਥ ਗੇਮਜ਼-2026 ਦੀਆਂ ਤਿਆਰੀਆਂ ਤੇਜ਼

ਤੇਲੰਗਾਨਾ ’ਚ ਖੇਲੋ ਇੰਡੀਆ ਯੂਥ ਗੇਮਜ਼-2026 ਦੀਆਂ ਤਿਆਰੀਆਂ ਤੇਜ਼

ਅਜੀਤ ਡੈਸਕ 11-11-2026


ਹੈਦਰਾਬਾਦ, 10 ਨਵੰਬਰ (ਏਜੰਸੀ)-ਤੇਲੰਗਾਨਾ ਦੇ ਖੇਡ ਤੇ ਯੁਵਾ ਸੇਵਾਵਾਂ ਮੰਤਰੀ ਵਾਕਿਟੀ ਸ੍ਰੀਹਰੀ ਨੇ ਅਧਿਕਾਰੀਆਂ ਨੂੰ ਖੇਲੋ ਇੰਡੀਆ ਯੂਥ ਗੇਮਜ਼-2026 ਦੇ ਸਫਲ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੌਮੀ ਪੱਧਰ ਦਾ ਮੁਕਾਬਲਾ ਸੂਬੇ ਲਈ ਮਾਣ ਵਾਲੀ ਗੱਲ ਹੈ। ਖੇਡਾਂ ਲਈ 203 ਕਰੋੜ ਰੁਪਏ ਰੱਖੇ ਗਏ ਹਨ, ਜਿਨ੍ਹਾਂ ਵਿਚੋਂ 120 ਕਰੋੜ ਖੇਡ ਬੁਨਿਆਦੀ ਢਾਂਚੇ ਲਈ ਖਰਚੇ ਜਾਣਗੇ। 11 ਸਟੇਡੀਅਮ ਤਿਆਰ ਹਨ ਤੇ ਪੰਜ ਹੋਰਾਂ ਦਾ ਕੰਮ ਜਾਰੀ ਹੈ। ਮੰਤਰੀ ਨੇ ਪੇਂਡੂ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਸੱਟੇਬਾਜ਼ੀ ਤੋਂ ਦੂਰ ਰੱਖਣ ’ਤੇ ਵੀ ਜ਼ੋਰ ਦਿੱਤਾ।

ਪਿਛਲੀ ਖ਼ਬਰ ਲੰਡਨ ਦੇ ਓਲਡ ਬਿਲਿੰਗਸਗੇਟ ’ਚ ਹੋਏ ਸਮਾਗਮ ਦੌਰਾਨ ਆਪਣੀ ਕਿਤਾਬ ‘ਦ ਐਂਡ ਆਫ ਐਵਰੀਥਿੰਗ’ ਲਈ 2026 ਦਾ ਬੁਕਰ ਇਨਾਮ ਜਿੱਤਣ... ਅਗਲੀ ਖ਼ਬਰ ਕਾਂਗਰਸ ਪਾਰਟੀ ਹੀ 2027 ’ ਚ ਸਰਕਾਰ ਬਣਾਏਗੀ - ਡਾਕਟਰ ਨਿਰੰਜਣ ਹੀਉਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।