10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਝਰਨੇ ਦੇ ਤੇਜ਼ ਵਹਾਅ ’ਚ ਰੁੜ੍ਹੀ ਔਰਤ ਨੂੰ ਬਚਾਅ ਦਲ ਨੇ ਸੁਰੱਖਿਅਤ ਕੱਢਿਆ

ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ)-ਆਪਣੀ ਕੁਦਰਤੀ ਖੂਬਸੂਰਤੀ ਲਈ ਮਸ਼ਹੂਰ ਉੱਤਰੀ ਵੈਨਕੂਵਰ ਚ ਇੱਕ ਝਰਨੇ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਈ ਔਰਤ ਨੂੰ ਅੱਗ ਬੁਝਾਊ ਅਤੇ ਬਚਾਅ ਦਲ ਦੇ ਕਰਮਚਾਰੀਆਂ ਵੱਲੋਂ ਸੁਰੱਖਿਅਤ ਬਚਾ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਔਰਤ ਨੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਦੱਸਿਆ ਹੈ।

ਅਜੀਤ ਡੈਸਕ 11-11-2026
ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ)-ਆਪਣੀ ਕੁਦਰਤੀ ਖੂਬਸੂਰਤੀ ਲਈ ਮਸ਼ਹੂਰ ਉੱਤਰੀ ਵੈਨਕੂਵਰ ਚ ਇੱਕ ਝਰਨੇ ਦੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਈ ਔਰਤ ਨੂੰ ਅੱਗ ਬੁਝਾਊ ਅਤੇ ਬਚਾਅ ਦਲ ਦੇ ਕਰਮਚਾਰੀਆਂ ਵੱਲੋਂ ਸੁਰੱਖਿਅਤ ਬਚਾ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਔਰਤ ਨੇ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਦੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਵੈਨਕੂਵਰ ਦੀ ਰਹਿਣ ਵਾਲੀ ਬ੍ਰਿਟਨੀ ਕਰੇਗ ਅਚਾਨਕ ਝਰਨੇ ਦੇ ਤੇਜ਼ ਪਾਣੀ ਦੀ ਲਪੇਟ ਵਿੱਚ ਆ ਗਈ ਅਤੇ ਪਾਣੀ ਦੇ ਵਹਾਅ ਨਾਲ ਹੇਠਾਂ ਵੱਲ ਰੁੜ੍ਹ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਉੱਤਰੀ ਵੈਨਕੂਵਰ ਜ਼ਿਲ੍ਹੇ ਦੇ ਅੱਗ ਬੁਝਾਊ ਅਤੇ ਬਚਾਅ ਕਰਮਚਾਰੀਆਂ ਨੇ ਕਾਰਵਾਈ ਕਰਦਿਆਂ ਉਸ ਨੂੰ ਬਚਾ ਲਿਆ। ਬ੍ਰਿਟਨੀ ਕਰੇਗ ਨੇ ਘਟਨਾ ਤੋਂ ਬਾਅਦ ਦੱਸਿਆ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹੈ ਕਿ ਇੰਨੇ ਖ਼ਤਰਨਾਕ ਹਾਲਾਤ ਵਿੱਚੋਂ ਸੁਰੱਖਿਅਤ ਬਾਹਰ ਨਿਕਲ ਆਈ। ਉਸ ਨੇ ਇਸ ਗੱਲ ‘ਤੇ ਵੀ ਖੁਸ਼ੀ ਪ੍ਰਗਟਾਈ ਕਿ ਹਾਦਸੇ ਦੌਰਾਨ ਉਸ ਦਾ ਮੋਬਾਈਲ ਫ਼ੋਨ ਵੀ ਉਸ ਕੋਲ ਸੁਰੱਖਿਅਤ ਰਿਹਾ।
ਪਿਛਲੀ ਖ਼ਬਰ ਸਰੀ-ਲੈਂਗਲੀ ਦੇ ਜੋੜੇ ਦੀ ਚਮਕੀ ਕਿਸਮਤ ਲਾਟਰੀ ਰਾਹੀਂ ਜਿੱਤੇ ਇੱਕ ਲੱਖ ਡਾਲਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਅਨੁਜ ਸ਼੍ਰੀਵਤਰੀ ਨੂੰ 100ਵਾਂ ਗ੍ਰੈਂਡਮਾਸਟਰ ਬਣਨ ’ਤੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।