ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਗਮ ਗੁਜਰਾਤ ਦੇ ਕੇਵੜੀਆ ’ਚ ਹੋਵੇਗਾ
ਨਵੀਂ ਦਿੱਲੀ, 7 ਸਤੰਬਰ (ਏਜੰਸੀ)-ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਆਪਣੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਦਿੱਲੀ ਤੋਂ ਗੁਜਰਾਤ ਦੇ ਕੇਵੜੀਆ ਵਿਚ ਤਬਦੀਲ ਹੋਵੇਗਾ, ਜਿਥੇ ਰਾਸ਼ਟਰਪਤੀ ਦਰੋਪਦੀ ਮੁਰਮੂ 22 ਸਤੰਬਰ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਕੇਵੜੀਆ, ਜਿਸ ਦਾ ਨਾਂਅ ਏਕਤਾ ਨਗਰ ਰੱਖਿਆ ਗਿਆ ਹੈ, ਦੁਨੀਆ ਦੇ ਸਭ ਤੋਂ ਉੱਚੇ ਬੁੱਤ - ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦਾ ਘਰ ਹੈ।
ਨਵੀਂ ਦਿੱਲੀ, 7 ਸਤੰਬਰ (ਏਜੰਸੀ)-ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਆਪਣੇ 72 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਦਿੱਲੀ ਤੋਂ ਗੁਜਰਾਤ ਦੇ ਕੇਵੜੀਆ ਵਿਚ ਤਬਦੀਲ ਹੋਵੇਗਾ, ਜਿਥੇ ਰਾਸ਼ਟਰਪਤੀ ਦਰੋਪਦੀ ਮੁਰਮੂ 22 ਸਤੰਬਰ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਕੇਵੜੀਆ, ਜਿਸ ਦਾ ਨਾਂਅ ਏਕਤਾ ਨਗਰ ਰੱਖਿਆ ਗਿਆ ਹੈ, ਦੁਨੀਆ ਦੇ ਸਭ ਤੋਂ ਉੱਚੇ ਬੁੱਤ - ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ਦਾ ਘਰ ਹੈ। ਸਟੈਚੂ ਆਫ਼ ਯੂਨਿਟੀ ਨਾਂਅ ਦਾ ਇਹ ਬੁੱਤ 597 ਫੁੱਟ ਉੱਚਾ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿਚ ਕੀਤਾ ਸੀ। 1954 ਵਿਚ ਪਹਿਲਾ ਰਾਸ਼ਟਰੀ ਪੁਰਸਕਾਰ ਦਿੱਲੀ ਦੇ ਵਿਗਿਆਨ ਭਵਨ ’ਚ ਕਰਵਾਇਆ ਗਿਆ ਸੀ, ਇਥੇ ਉਦੋਂ ਤੋਂ ਜ਼ਿਆਦਾਤਰ ਪੁਰਸਕਾਰ ਸਮਾਰੋਹ ਹੁੰਦੇ ਰਹੇ ਹਨ। ਜੁਲਾਈ ਵਿਚ ਐਲਾਨੇ ਇਨ੍ਹਾਂ ਪੁਰਸਕਾਰਾਂ ਦਾ 72ਵਾਂ ਸੰਸਕਰਣ ਉਸ ਪਰੰਪਰਾ ਤੋਂ ਵੱਖ ਹੋਵੇਗਾ।