04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬ੍ਰਾਜ਼ੀਲ ਨੇ ਭਾਰਤ ਨੂੰ 4-0 ਨਾਲ ਹਰਾਇਆ

ਕੋਲਕਾਤਾ, 3 ਅਕਤੂਬਰ (ਯੂ. ਐਨ.

ਮੈਚ ਦੌਰਾਨ ਭਿੜਦੇ ਹੋਏ ਭਾਰਤ ਤੇ ਬ੍ਰਾਜ਼ੀਲ ਦੇ ਖਿਡਾਰੀ। 04-10-2026
ਕੋਲਕਾਤਾ, 3 ਅਕਤੂਬਰ (ਯੂ. ਐਨ. ਆਈ.)-ਇਥੇ ਖੇਡੇ ਗਏ ਫੀਫਾ ਅੰਤਰਰਾਸ਼ਟਰੀ ਦੋਸਤਾਨਾ ਮੈਚ ’ਚ ਭਾਰਤ ਨੇ ਸ਼ੁਰੂਆਤੀ 25 ਮਿੰਟ ਤੱਕ ਡੱਟ ਕੇ ਸਾਹਮਣਾ ਕੀਤਾ ਪਰ 5 ਵਾਰੀ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਮਹਿਮਾਨ ਨੂੰ ਟੀਮ ’ਤੇ 4-0 ਨਾਲ ਜਿੱਤ ਦਰਜ ਕੀਤੀ। ਭਾਰਤ ਨੂੰ 51,402 ਦਰਸ਼ਕਾਂ ਦਾ ਸਮਰਥਨ ਮਿਲਿਆ ਪਰ ਇਸ ਦੇ ਬਾਵਜੂਦ ਟੀਮ ਸ਼ੁਰੂਆਤੀ 25 ਮਿੰਟ ’ਚ ਮਿਲੇ ਕੁਝ ਚੰਗੇ ਮੌਕਿਆਂ ਨੂੰ ਗੋਲ ’ਚ ਨਹੀਂ ਬਦਲ ਸਕੀ। ਬ੍ਰਾਜ਼ੀਲ ਲਈ ਐਸੇਵਾਓ ਨੇ 28ਵੇਂ ਮਿੰਟ, ਪੈਡਰੋ ਨੇ 42ਵੇਂ ਮਿੰਟ ਅਤੇ ਸੈਮੁਅਲ ਲਿਨੋ ਨੇ 58ਵੇਂ ਅਤੇ 90+5ਵੇਂ ਮਿੰਟ ’ਚ ਗੋਲ ਦਾਗੇ। ਮੈਚ ਦੌਰਾਨ ਬ੍ਰਾਜ਼ੀਲ ਆਪਣੀ ਪੂਰੀ ਤਾਕਤ ਨਾਲ ਨਹੀਂ ਖੇਡਿਆ ਪਰ ਉਸ ਨੇ ਫਿਰ ਵੀ ਮੁਕਾਬਲੇ ’ਚ ਆਪਣੀ ਪਕੜ ਬਣਾਈ ਰੱਖੀ।
ਪਿਛਲੀ ਖ਼ਬਰ ਅਮਨ ਸਹਿਰਾਵਤ ਨੇ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਕੁਸ਼ਤੀ : ਅੰਤਿਮ ਨੂੰ ਚਾਂਦੀ ਦੇ ਤਗਮੇ ਨਾਲ ਕਰਨਾ ਪਿਆ ਸਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।