ਭਾਰਤੀ ਕ੍ਰਿਕਟ ਟੀਮ ਦੀ ਨਾਰਾਜ਼ਗੀ ਬਣੀ ਚਰਚਾ ਦਾ ਕੇਂਦਰ
ਏਸ਼ਿਆਈ ਖੇਡਾਂ ’ਚ ਖਿਡਾਰੀਆਂ ਲਈ ਘਰ ਕਿਥੇ........?
ਜਲੰਧਰ, 2 ਸਤੰਬਰ (ਡਾ. ਜਤਿੰਦਰ ਸਾਬੀ)-19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਆਈਚੀ-ਨਾਗੋਯਾ ਏਸ਼ਿਆਈ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਦੀ ਰਿਹਾਇਸ਼ ਨੂੰ ਲੈ ਕੇ ਪੈਦਾ ਹੋਈ ਚਿੰਤਾ ਦਰਮਿਆਨ ਪ੍ਰਬੰਧਕਾਂ ਨੇ 17 ਹਜ਼ਾਰ ਤੋਂ ਵੱਧ ਖਿਡਾਰੀਆਂ ਤੇ ਅਧਿਕਾਰੀਆਂ ਲਈ ਰਿਹਾਇਸ਼ ਦਾ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ। ਇਸ ਵਾਰ ਰਵਾਇਤੀ ਖਿਡਾਰੀ ਪਿੰਡ ਨਾ ਬਣਾਏ ਜਾਣ ਕਾਰਨ ਵੱਖ-ਵੱਖ ਥਾਵਾਂ ’ਤੇ ਰਿਹਾਇਸ਼ ਦੇ ਪ੍ਰਬੰਧ ਕੀਤੇ ਗਏ ਹਨ। ਏਸ਼ਿਆਈ ਖੇਡਾਂ ਵਿਚ ਕ੍ਰਿਕਟ ਦੀ ਸ਼ਮੂਲੀਅਤ ਕਾਰਨ ਭਾਰਤੀ ਟੀਮ ਦੀ ਰਿਹਾਇਸ਼ ਅਤੇ ਸਹੂਲਤਾਂ ਦਾ ਮਾਮਲਾ ਵੀ ਖਾਸ ਚਰਚਾ ਵਿਚ ਹੈ। ਰਿਪੋਰਟਾਂ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਉਪਲਬਧ ਰਿਹਾਇਸ਼ੀ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ। ਇਹ ਵੀ ਦਾਅਵਾ ਕੀਤਾ ਗਿਆ ਕਿ ਜੇਕਰ ਸਹੂਲਤਾਂ ਵਿਚ ਸੁਧਾਰ ਨਾ ਹੋਇਆ ਤਾਂ ਭਾਰਤ ਵਲੋਂ ਦੂਜੀ ਸ਼੍ਰੇਣੀ ਦੀ ਟੀਮ ਭੇਜਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਸਬੰਧੀ ਬੀ.ਸੀ.ਸੀ.ਆਈ. ਵਲੋਂ ਕੋਈ ਅੰਤਿਮ ਫ਼ੈਸਲਾ ਸਾਹਮਣੇ ਨਹੀਂ ਆਇਆ।ਪ੍ਰਬੰਧਕਾਂ ਨੇ ਕ੍ਰਿਕਟ ਟੀਮਾਂ ਨੂੰ ਤਿੰਨ ਬਦਲ ਦਿੱਤੇ ਹਨ।ਭਾਰਤੀ ਕ੍ਰਿਕਟ ਟੀਮ ਸਮੇਤ ਕੁਝ ਪ੍ਰਮੁੱਖ ਏਸ਼ਿਆਈ ਕ੍ਰਿਕਟ ਟੀਮਾਂ ਵਲੋਂ ਰਿਹਾਇਸ਼ੀ ਸਹੂਲਤਾਂ ’ਤੇ ਸੰਤੁਸ਼ਟੀ ਨਾ ਹੋਣ ਦੀਆਂ ਰਿਪੋਰਟਾਂ ਹਨ। ਟੀਮਾਂ ਨੂੰ ਸ਼ਹਿਰ ਵਿਚ ਰਹਿ ਕੇ ਤੇਜ਼ ਰਫ਼ਤਾਰ ਰੇਲ ਰਾਹੀਂ ਮੈਚ ਸਥਾਨ ਤੱਕ ਜਾਣ, ਕਰੂਜ਼ ਜਹਾਜ਼ ਵਿਚ ਰਹਿਣ ਜਾਂ ਅਸਥਾਈ ਤੰਬੂਆਂ ਵਿਚ ਠਹਿਰਣ ਵਰਗੇ ਬਦਲ ਦਿੱਤੇ ਗਏ ਹਨ। ਇਨ੍ਹਾਂ ਖੇਡਾਂ ਵਿਚ 15 ਹਜ਼ਾਰ ਖਿਡਾਰੀਆਂ ਦੇ ਹਿੱਸਾ ਲੈਣ ਦੀ ਯੋਜਨਾ ਸੀ ਪਰ ਗਿਣਤੀ 17 ਹਜ਼ਾਰ ਤੋਂ ਪਾਰ ਹੋ ਗਈ।ਅਜਿਹੇ ਵਿਚ ਰਿਹਾਇਸ਼ ਦੇ ਨਾਲ-ਨਾਲ ਆਵਾਜਾਈ, ਅਭਿਆਸ, ਖਾਣ-ਪੀਣ ਅਤੇ ਮੁਕਾਬਲੇ ਵਾਲੀਆਂ ਥਾਵਾਂ ਤੱਕ ਸਮੇਂ ਸਿਰ ਪਹੁੰਚ ਵੀ ਵੱਡੀ ਚੁਣੌਤੀ ਹੈ।
ਏਸ਼ਿਆਈ ਖੇਡਾਂ ਤੋਂ ਪਹਿਲਾਂ ਰਿਹਾਇਸ਼ੀ ਪ੍ਰਬੰਧਾਂ ’ਤੇ ਉਠੇ ਸਵਾਲ
ਭਾਰਤੀ ਕ੍ਰਿਕਟ ਟੀਮ ਦੀ ਨਾਰਾਜ਼ਗੀ ਬਣੀ ਚਰਚਾ ਦਾ ਕੇਂਦਰ ਏਸ਼ਿਆਈ ਖੇਡਾਂ ’ਚ ਖਿਡਾਰੀਆਂ ਲਈ ਘਰ ਕਿਥੇ........? ਜਲੰਧਰ, 2 ਸਤੰਬਰ (ਡਾ.
ਅਜੀਤ ਡੈਸਕ
03-09-2026